03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਬਠਿੰਡਾ 'ਚ ਪੱਤਰਕਾਰਾਂ ਨਾਲ ਉਲਝੇ ਰਾਜਾ ਵੜਿੰਗ- ਕਿਹਾ, ਨਹੀਂ ਦੇਵਾਂਗਾ ਅਸਤੀਫ਼ਾ

ਬਠਿੰਡਾ, 3 ਅਗਸਤ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਦੀ ਗੋਨਿਆਣਾ ਮੰਡੀ ਵਿਖੇ 'ਹਰ ਬੂਥ ਕਾਂਗਰਸ ਮਜਬੂਤ' ਪ੍ਰੋਗਰਾਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ...

ਅਜੀਤ ਡੈਸਕ 03-08-2026

ਬਠਿੰਡਾ, 3 ਅਗਸਤ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਦੀ ਗੋਨਿਆਣਾ ਮੰਡੀ ਵਿਖੇ 'ਹਰ ਬੂਥ ਕਾਂਗਰਸ ਮਜਬੂਤ' ਪ੍ਰੋਗਰਾਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਸਮੇਂ ਪੱਤਰਕਾਰਾਂ ਨਾਲ ਉਲਝ ਪਏ, ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨਾਲ ਕੁਝ ਸਖਤ ਸਵਾਲ ਕੀਤੇ। ਇਸ ਦੌਰਾਨ ਰਾਜਾ ਵੜਿੰਗ ਇਕ ਨਹੀਂ , ਸਗੋਂ ਤਿੰਨ-ਚਾਰ ਪੱਤਰਕਾਰਾਂ ਨਾਲ ਉਨ੍ਹਾਂ ਦੇ ਨਾਂਅ ਲੈ ਕੇ ਉਲਝਦੇ ਨਜਰ ਆਏ। ਇਕ ਪੱਤਰਕਾਰ ਨੂੰ ਕਿਹਾ ਕੀ ਉਹ ਸਰਕਾਰ ਦੀ ਬੋਲੀ ਬੋਲ ਰਿਹਾ ਤੇ ਇਕ ਨੂੰ ਕਿਹਾ ਕਿ ਉਸ ਨੂੰ ਕਾਂਗਰਸ ਦਾ ਜ਼ਿਆਦਾ ਫਿਕਰ ਐ, ਉਹ ਪੱਤਰਕਾਰ ਐ ਜਾਂ ਕਾਂਗਰਸ ਦਾ ਵਰਕਰ। ਇਸ ਮੌਕੇ ਤੈਸ਼ ਵਿਚ ਆਏ ਵੜਿੰਗ ਨੇ ਕਿਹਾ ਕਿ, ਉਹ ਪ੍ਰਧਾਨਗੀ ਤੋਂ ਅਸਤੀਫ਼ਾ ਬਿਲਕੁਲ ਨਹੀਂ ਦੇਵੇਗਾ! 
 ਉਸ ਨੇ ਉਦੋਂ ਪੰਜਾਬ ਕਾਂਗਰਸ ਸੰਭਾਲੀ ਜਦੋਂ ਕੋਈ ਧਰਨਾ ਲਗਾਉਣ ਲਈ ਤਿਆਰ ਨਹੀਂ ਸੀ ਤੇ 7 ਸੰਸਦ ਮੈਂਬਰ ਜਿਤਾਏ। ਇਸ ਤਲਖਬਾਜੀ ਦੌਰਾਨ ਰਾਜਾ ਵੜਿੰਗ ਪੱਤਰਕਾਰ ਵਾਰਤਾ ਛੱਡ ਕੇ ਚਲਦੇ ਬਣੇ।

ਪਿਛਲੀ ਖ਼ਬਰ ਭਾਜਪਾ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਜਦੋਂ ਰਾਜਾ ਵੜਿੰਗ ਨੇ ਸਮਾਗਮ 'ਚ ਨਾਅਰੇ ਲਗਾਉਣ 'ਤੇ ਲਗਵਾਇਆ ਚੰਨੀ ਦਾ ਫੋਨ