ਬਰਨਾਲਾ/ਰੂੜੇਕੇ ਕਲਾਂ, 4ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ) - ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਵਾਲੀ ਜ਼ਮੀਨ ’ਚ ਪਿਛਲੇ ਮਹੀਨਿਆਂ ਤੋਂ ਲੱਗੇ ਘਰਾਂ ਦੇ ਕੂੜੇ ਕਰਕਟ, ਪੋਲੀਥੀਨ, ਪਸ਼ੂਆਂ ਦੇ ਮਲ ਮੂਤਰ, ਦੁਕਾਨਾਂ ਦੇ ਕੂੜੇ ਕਰਕਟ ਦੇ ਵੱਡੇ ਢੇਰਾਂ ਵਿਚੋਂ ਫੈਲ ਰਹੀ ਗੰਦੀ ਬਦਬੂ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ ਉਂਗਰਾਹਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਧੌਲਾ, ਬਾਬਾ ਮੱਖਣ ਸਿੰਘ ਧੌਲਾ ਦੀ ਅਗਵਾਈ ਵਿਚ ਇਕੱਤਰ ਹੋ ਕੇ ਇਲਾਕੇ ਦੇ ਦਰਜਨਾਂ ਵਿਆਕਤੀਆਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਬਲਜਿੰਦਰ ਸਿੰਘ ਧੌਲਾ, ਬਾਬਾ ਮੱਖਣ ਸਿੰਘ ਧੌਲਾ ਨੇ ਕਿਹਾ ਕਿ ਇਲਾਕੇ ਵਿਚ ਗੰਦਗੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ, ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਰਗ ਦੀਆਂ ਸਾਈਡਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਦੀ ਸਫ਼ਾਈ ਕਰਵਾ ਕੇ ਨਵੇਂ ਬੂਟੇ ਲਗਾਏ ਜਾਣ। ਜੇਕਰ ਵਣ ਵਿਭਾਗ ਪੰਜਾਬ ਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਗੰਦਗੀ ਦੇ ਢੇਰਾਂ ਦਾ ਹੱਲ ਨਾ ਕੀਤਾ ਤਾਂ ਇਲਾਕਾ ਨਿਵਾਸੀਆਂ ਵਲੋਂ ਮਜ਼ਬੂਰੀ ਵੱਸ ਮੁੱਖ ਮਾਰਗ ਜਾਮ ਕਰਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਗੰਦਗੀ ਦੇ ਢੇਰਾਂ ਤੋਂ ਦੁਖੀ ਇਲਾਕਾ ਵਾਸੀਆਂ ਵਲੋਂ ਨਾਅਰੇਬਾਜ਼ੀ
ਬਰਨਾਲਾ/ਰੂੜੇਕੇ ਕਲਾਂ, 4ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ) - ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਵਾਲੀ ਜ਼ਮੀਨ ’ਚ ਪਿਛਲੇ ਮਹੀਨਿਆਂ ਤੋਂ ਲੱਗੇ ਘਰਾਂ ਦੇ ਕੂੜੇ ਕਰਕਟ, ਪੋਲੀਥੀਨ, ਪਸ਼ੂਆਂ ਦੇ ਮਲ ਮੂਤਰ...
ਅਜੀਤ ਡੈਸਕ
04-08-2026