04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਿਛਲੇਂ ਕਈ ਦਿਨਾਂ ਤੋਂ ਸੰਘਰਸ਼ ਤੇ ਬੈਠੇ ਸਫਾਈ ਸੇਵਕਾਂ ਨੇ ਬੰਦ ਕੀਤੀ ਹੜਤਾਲ

ਤਪਾ ਮੰਡੀ (ਬਰਨਾਲਾ), 4 ਅਗਸਤ (ਵਿਜੇ ਸ਼ਰਮਾ)- ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ਤੇ...

ਅਜੀਤ ਡੈਸਕ 04-08-2026

ਤਪਾ ਮੰਡੀ (ਬਰਨਾਲਾ), 4 ਅਗਸਤ (ਵਿਜੇ ਸ਼ਰਮਾ)- ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ਤੇ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕ ਹੜਤਾਲ ਤੇ ਬੈਠੇ ਸੰਘਰਸ਼ ਕਰ ਰਹੇ ਸਨ। ਬੀਤੇ ਕੱਲ ਸਿੱਖਿਆ ਮੰਤਰੀ ਵਲੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਆਗੂਆਂ ਨਾਲ ਗੱਲਬਾਤ ਕਰਕੇ ਹੜਤਾਲ ਖੁਲਵਾਈ ਗਈ।

ਇਸੇ ਲੜੀ ਤਹਿਤ ਨਗਰ ਕੌਂਸਲ ਤਪਾ ਦੇ ਪ੍ਰਧਾਨ ਬਲਜੀਤ ਸਿੰਘ ਵਾਸੀ ਤੇ ਕੋਂਸਲਰਾਂ ਵਲੋਂ ਸਫਾਈ ਸੇਵਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਹੜਤਾਲ ਖ਼ਤਮ ਕਰਵਾਉਣ ਤੋਂ ਬਾਅਦ ਸਫਾਈ ਸੇਵਕਾਂ ਵਲੋਂ ਕੂੜੇ ਦੇ ਢੇਰਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ ਹੈ ਭਾਵੇਂ ਕੁਝ ਸਮਾਂ ਬਰਸਾਤ ਦੇ ਪੈਣ ਕਾਰਨ ਕੰਮ ਰੁਕ ਗਿਆ ਸੀ ਪਰ ਬਰਸਾਤ ਬੰਦ ਹੋਣ ਤੋਂ ਬਾਅਦ ਸਫਾਈ ਸੇਵਕਾਂ ਨੇ ਕੰਮ ਫਿਰ ਸ਼ੁਰੂ ਕਰ ਦਿੱਤਾ।   

ਪਿਛਲੀ ਖ਼ਬਰ ਭਾਜਪਾ ਦੇ ਸੰਗਰੂਰ ਦਫ਼ਤਰ ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿਚ ਗ੍ਰਿਫਤਾਰ ਦੋ ਜਣਿਆਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰ... ਅਗਲੀ ਖ਼ਬਰ ਗੰਦਗੀ ਦੇ ਢੇਰਾਂ ਤੋਂ ਦੁਖੀ ਇਲਾਕਾ ਵਾਸੀਆਂ ਵਲੋਂ ਨਾਅਰੇਬਾਜ਼ੀ