04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕੰਗਨਾ ਰਣੌਤ ਨੂੰ ਵੱਡੀ ਰਾਹਤ, ਅਦਾਲਤ ਨੇ ਬਿਆਨ ਦਰਜ ਕਰਵਾਉਣ ਲਈ ਸੰਮਨ ਭੇਜਣ ਦੀ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ, 4 ਅਗਸਤ- ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਰੀ ਕੰਗਨਾ ਰਣੌਤ....

ਅਜੀਤ ਡੈਸਕ 04-08-2026

ਨਵੀਂ ਦਿੱਲੀ, 4 ਅਗਸਤ- ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਰੀ ਕੰਗਨਾ ਰਣੌਤ ਖਿਲਾਫ਼ ਦਾਇਰ ਮਾਮਲੇ ਦੀ ਮੰਗਲਵਾਰ ਨੂੰ ਸੰਸਦ ਮੈਂਬਰ ਅਨੁਜ ਕੁਮਾਰ ਸਿੰਘ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ ਨੇ ਕੰਗਨਾ ਰਣੌਤ ਨੂੰ ਸੰਮਨ ਕਰਨ ਅਤੇ ਬਿਆਨ ਦਰਜ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਹੁਣ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ।

ਮੁਦਈ ਦੇ ਵਕੀਲਾਂ ਨੇ 6 ਜੂਨ ਨੂੰ ਅਦਾਲਤ ਵਿਚ ਅਰਜ਼ੀ ਪੇਸ਼ ਕੀਤੀ ਸੀ। ਇਸ ਵਿਚ ਕਿਹਾ ਗਿਆ ਸੀ ਕਿ ਨਿਊ ਆਗਰਾ ਪੁਲਿਸ ਸਟੇਸ਼ਨ ਨੇ ਮੁਦਈ ਅਤੇ ਗਵਾਹਾਂ ਦੇ ਬਿਆਨ ਦਰਜ ਕਰ ਲਏ ਹਨ, ਕੰਗਨਾ ਰਣੌਤ ਦੇ ਬਿਆਨ ਨਹੀਂ ਲਏ ਗਏ। ਉਨ੍ਹਾਂ ਦੀ ਵਕੀਲ ਅਨਸੂਯਾ ਚੌਧਰੀ ਦੇ ਬਿਆਨ ਦਰਜ ਕਰਕੇ ਜਾਂਚ ਰਿਪੋਰਟ ਪੇਸ਼ ਕੀਤੀ ਗਈ, ਜੋ ਅਧੂਰੀ ਹੈ। ਅਰਜ਼ੀ ਵਿਚ ਅਦਾਲਤ ਨੂੰ ਕੰਗਨਾ ਰਣੌਤ ਨੂੰ ਸੰਮਨ ਕਰਨ ਅਤੇ ਉਸ ਦਾ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਗਈ ਸੀ। 

ਪਿਛਲੀ ਖ਼ਬਰ ਹਿਮਾਚਲ ’ਚ ਭਾਰੀ ਮੀਂਹ ਦਾ ਕਹਿਰ, ਨਾਹਨ ਤੇ ਸਿਰਮੌਰ ’ਚ ਹੜ੍ਹ ਵਰਗੇ ਹਾਲਾਤ ਅਗਲੀ ਖ਼ਬਰ ਜਲੰਧਰ ਦੇ ਭਾਰਗਵ ਕੈਂਪ ਇਲਾਕੇ 'ਚ ਹੋਈ ਗੋਲੀਬਾਰੀ, ਇਕ ਕਾਬੂ