05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਟਰੱਕ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ

ਭਵਾਨੀਗੜ੍ਹ (ਸੰਗਰੂਰ), 05 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਨਵੇਂ ਬੱਸ ਅੱਡੇ ’ਤੇ ਇਕ ਔਰਤ ਦੇ ਟਰੱਕ ਹੇਠਾਂ ਆ ਜਾਣ ਕਾਰਨ ਮੌਕੇ ’ਤੇ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ...

ਅਜੀਤ ਡੈਸਕ 05-08-2026

ਭਵਾਨੀਗੜ੍ਹ (ਸੰਗਰੂਰ), 05 ਅਗਸਤ  (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਨਵੇਂ ਬੱਸ ਅੱਡੇ ’ਤੇ ਇਕ ਔਰਤ ਦੇ ਟਰੱਕ ਹੇਠਾਂ ਆ ਜਾਣ ਕਾਰਨ ਮੌਕੇ ’ਤੇ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਰਾਮ ਮੂਰਤੀ ਪਤਨੀ ਵਿਜੈ ਕੁਮਾਰ ਸਿੰਗਲਾ ਆਪਣੇ ਮਹੁੱਲੇ ਦੀਆਂ 2 ਹੋਰ ਔਰਤ ਸਮੇਤ ਸ਼ਿਵ ਮੰਦਰ ਤੋਂ ਕਿਸੇ ਦੇ ਭੋਗ ਤੋਂ ਵਾਪਸ ਜਾ ਰਹੀ ਸੀ। ਜਦੋਂ ਟਰੱਕ ਯੂਨੀਅਨ ਲੰਘ ਕੇ ਥੋੜਾ ਅੱਗੇ ਗਈਆਂ ਤਾਂ ਲੋਕਾਂ ਦੇ ਦੱਸਣ ਅਨੁਸਾਰ ਇਕ ਟਰੱਕ ਜੋ ਖੜਾ ਸੀ, ਟਰੱਕ ਡਰਾਈਵਰ ਨੇ ਬਿਨ੍ਹਾਂ ਦੇਖੇ ਟਰੱਕ ਤੋਰ ਲਿਆ, ਜਿਸ ਦੌਰਾਨ ਰਾਮ ਮੂਰਤੀ ਉਰਫ਼ ਨੇਹਾ ਸਿੰਗਲਾ ਟਰੱਕ ਦੇ ਹੇਠਾਂ ਆ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਜੋ ਟਰੱਕ ਨੂੰ ਮੁੱਖ ਸੜਕ ’ਤੇ ਖੜਾ ਕੇ ਬਿਲਟੀਆਂ ਵਗੈਰਾ ਲੈਣ ਚਲਾ ਗਿਆ, ਜਿਸ ਨੇ ਵਾਪਸ ਆ ਕੇ ਟਰੱਕ ਤੋਰ ਲਿਆ, ਇਸੇ ਦੌਰਾਨ ਔਰਤਾਂ ਉਥੋਂ ਦੀ ਲੰਘ ਰਹੀਆਂ ਸਨ, ਤਾਂ ਉਸ ਨੂੰ ਔਰਤਾਂ ਦਾ ਪਤਾ ਨਹੀਂ ਲੱਗਿਆ। ਟਰੱਕ ਦੀ ਲਪੇਟ ਵਿਚ ਆ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਇਸ ਨਾਲ ਪੈਦਲ ਜਾ ਰਹੀਆਂ 2 ਔਰਤ ਵਾਲ-ਵਾਲ ਬਚ ਗਈਆਂ। ਇਸ ਹਾਦਸੇ ਦਾ ਪਤਾ ਲਗਦਿਆਂ ਹੀ ਸੜਕ ਸੁਰੱਖਿਆ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ’ਤੇ ਪਹੁੰਚੇ।  ਜਿਨ੍ਹਾਂ ਰਾਮ ਮੂਰਤੀ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਬੁਲਾ ਕੇ ਪੋਸਟ ਮਾਰਟਮ ਲਈ ਭੇਜਿਆ। ਸਥਾਨਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਪਿਛਲੀ ਖ਼ਬਰ 23 ਅਗਸਤ ਤੋਂ ਸ਼ੁਰੂ ਹੋਵੇਗਾ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਦੂਜਾ ਪੜਾਅ - ਜਥੇਦਾਰ ਗੜਗੱਜ ਅਗਲੀ ਖ਼ਬਰ ਪਾਕਿਸਤਾਨ ਤੋਂ ਆਈ 80 ਕਰੋੜ ਦੀ ਹੈਰੋਇਨ ਸਮੇਤ ਚਾਰ ਤਸਕਰ ਗ੍ਰਿਫਤਾਰ