ਰਾਂਚੀ (ਝਾਰਖੰਡ), 6 ਅਗਸਤ - ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇਪੀਐਸਸੀ) ਦੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਸੀ.ਆਈ.ਡੀ. ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ ਹੁਣ 19 ਹੋ ਗਈ ਹੈ। ਇਹ ਕਾਰਵਾਈ ਰਹੀ ਸੀ.ਆਈ. ਪੁਲਿਸ ਸਟੇਸ਼ਨ ਕੇਸ ਨੰਬਰ 16/2026 (22 ਜੁਲਾਈ 2026) ਵਿਚ ਇਕੱਠੇ ਕੀਤੇ ਸਬੂਤਾਂ ਦੇ ਆਧਾਰ 'ਤੇ, ਰਾਂਚੀ ਅਤੇ ਲਖਨਊ ਵਿਚ ਸਾਂਝੀ ਛਾਪੇਮਾਰੀ ਕਰਕੇ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ ਲੋਹਰਦਗਾ ਦੇ ਰਹਿਣ ਵਾਲੇ ਉਮਾਕਾਂਤ ਓਰਾਓਂ, ਰੋਸ਼ਨ ਕੇਰਕੇਟਾ, ਮਨੋਜ ਕੁਮਾਰ, ਰਾਂਚੀ ਦੇ ਧਰਮਿੰਦਰ ਕੁਮਾਰ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਰਕਸ਼ਕ ਸਿੰਘ ਸ਼ਾਮਿਲ ਹਨ।
ਤਾਜ਼ਾ ਖ਼ਬਰਾਂ
Free
ਝਾਰਖੰਡ : ਜੇਪੀਐਸਸੀ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੀਆਈਡੀ ਵਲੋਂ ਪੰਜ ਹੋਰ ਗ੍ਰਿਫ਼ਤਾਰ
ਰਾਂਚੀ (ਝਾਰਖੰਡ), 6 ਅਗਸਤ - ਝਾਰਖੰਡ ਵਿੱਚ ਜੇਪੀਐਸਸੀ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਸੀਆਈਡੀ ਨੇ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈਮਾਮਲੇ ਵਿਚ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ...
ਅਜੀਤ ਡੈਸਕ
06-08-2026