07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਦਿੱਲੀ ਸਮੇਤ 15 ਰਾਜਾਂ ਵਿਚ ਅੱਜ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ, 7 ਅਗਸਤ- ਦਿੱਲੀ-ਐਨ.ਸੀ.ਆਰ. ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਲਗਾਤਾਰ ਪੈ ਰਹੇ ਮੀਂਹ ਅਤੇ ਪਹਾੜਾਂ ’ਤੇ ਜ਼ਮੀਨ ਖਿਸਕਣ ਨੇ ਸਮੱਸਿਆਵਾਂ ਹੋਰ ਵੀ ਵਧਾ ਦਿੱਤੀਆ ਹਨ। ਦਿੱਲੀ-ਐਨਸੀਆਰ ਵਿੱਚ ਭਾਰੀ...

ਅਜੀਤ ਡੈਸਕ 07-08-2026

ਨਵੀਂ ਦਿੱਲੀ, 7 ਅਗਸਤ- ਦਿੱਲੀ-ਐਨ.ਸੀ.ਆਰ. ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਲਗਾਤਾਰ ਪੈ ਰਹੇ ਮੀਂਹ ਅਤੇ ਪਹਾੜਾਂ ’ਤੇ ਜ਼ਮੀਨ ਖਿਸਕਣ ਨੇ ਸਮੱਸਿਆਵਾਂ ਹੋਰ ਵੀ ਵਧਾ ਦਿੱਤੀਆ ਹਨ। ਦਿੱਲੀ-ਐਨਸੀਆਰ ਵਿੱਚ ਭਾਰੀ ਬਾਰਿਸ਼ ਕਾਰਨ ਸੜਕਾਂ 'ਤੇ ਪਾਣੀ ਭਰ ਜਾਣ ਨਾਲ ਟ੍ਰੈਫਿਕ ਜਾਮ ਹੋ ਗਿਆ। ਵੀਰਵਾਰ ਸਵੇਰ ਤੋਂ ਦੁਪਹਿਰ ਤੱਕ ਹੋਈ ਬਾਰਿਸ਼ ਨੇ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਦਿੱਤਾ, ਜਿਸ ਨਾਲ ਸਕੂਲੀ ਬੱਚਿਆਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਨੂੰ ਦਿੱਲੀ ਵਿਚ 56 ਮਿਲੀਮੀਟਰ ਮੀਂਹ ਪਿਆ, ਜਿਸ ਨਾਲ 24 ਘੰਟਿਆਂ ਵਿਚ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਘੱਟ ਗਿਆ। ਇਸ ਨਾਲ ਨਮੀ ਅਤੇ ਗਰਮੀ ਤੋਂ ਪੀੜਤ ਲੋਕਾਂ ਨੂੰ ਰਾਹਤ ਮਿਲੀ। ਗੁਰੂਗ੍ਰਾਮ ਵਿਚ ਵੀ 117 ਮਿਲੀਮੀਟਰ ਮੀਂਹ ਪਿਆ।

ਪਹਾੜਾਂ ਵਿਚ ਜ਼ਮੀਨ ਖਿਸਕਣ ਨਾਲ ਵੀ ਸਮੱਸਿਆਵਾਂ ਵਧ ਗਈਆਂ ਹਨ, ਕਈ ਥਾਵਾਂ 'ਤੇ ਸੜਕਾਂ ਬੰਦ ਹਨ। 250 ਤੋਂ ਵੱਧ ਸੜਕਾਂ ਬੰਦ ਹਨ, ਜਿਨ੍ਹਾਂ ਵਿਚੋਂ 132 ਉੱਤਰਾਖੰਡ ਵਿਚ ਅਤੇ 120 ਹਿਮਾਚਲ ਪ੍ਰਦੇਸ਼ ਵਿਚ ਹਨ। ਭਾਰੀ ਬਾਰਿਸ਼ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਸੇਬ ਦੇ ਬਾਗਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਮੌਸਮ ਵਿਭਾਗ ਨੇ 9 ਅਗਸਤ ਤੋਂ 12 ਅਗਸਤ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਵੀਰਵਾਰ ਸਵੇਰੇ ਦਿੱਲੀ ਅਤੇ ਗੁਰੂਗ੍ਰਾਮ ਵਿਚ ਭਾਰੀ ਮੀਂਹ ਕਾਰਨ ਦਿੱਲੀ-ਜੈਪੁਰ ਹਾਈਵੇਅ, ਧੌਲਾ ਕੁਆਂ, ਕਾਲਿੰਦੀ ਕੁੰਜ, ਦਿੱਲੀ-ਮੇਰਠ ਐਕਸਪ੍ਰੈਸਵੇਅ, ਗ੍ਰੀਨ ਪਾਰਕ, ​​ਏਮਜ਼ ਅਤੇ ਕਈ ਹੋਰ ਰੂਟਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਵਾਹਨ ਘੰਟਿਆਂਬੱਧੀ ਫਸੇ ਰਹੇ। ਸਥਿਤੀ ਨੂੰ ਦੇਖਦੇ ਹੋਏ, ਗੁਰੂਗ੍ਰਾਮ ਪੁਲਿਸ ਨੇ ਨਿੱਜੀ ਕੰਪਨੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ।

ਪਿਛਲੀ ਖ਼ਬਰ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ- ਮੁੱਖ ਮੰਤ... ਅਗਲੀ ਖ਼ਬਰ ⭐️ਮਾਣਕ ਮੋਤੀ⭐️