07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੇਪਰ ਲੀਕ ਕਾਰਨ ਅੱਜ ਵਿਦਿਆਰਥੀ ਹਰ ਪਹਿਲੂ ਤੋਂ ਹਨ ਨਾਰਾਜ਼- ਹਰਸਿਮਰਤ ਕੌਰ ਬਾਦਲ

ਨਵੀਂ ਦਿੱਲੀ, 7 ਅਗਸਤ- ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੀ ਜੈਨ ਜ਼ੀ 'ਤੇ ਟਿੱਪਣੀ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗਰੀਬ ਬੱਚੇ ਸਭ ਤੋਂ...

ਅਜੀਤ ਡੈਸਕ 07-08-2026

ਨਵੀਂ ਦਿੱਲੀ, 7 ਅਗਸਤ- ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੀ ਜੈਨ ਜ਼ੀ 'ਤੇ ਟਿੱਪਣੀ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗਰੀਬ ਬੱਚੇ ਸਭ ਤੋਂ ਵੱਧ ਦੁੱਖ ਝੱਲਦੇ ਹਨ। ਹਰ ਗਰੀਬ ਪਰਿਵਾਰ ਦੇ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਆਪਣੀਆਂ ਜ਼ਰੂਰਤਾਂ ਦਾ ਬਲੀਦਾਨ ਦਿੰਦੇ ਹਨ। ਬੱਚੇ ਸਖ਼ਤ ਮਿਹਨਤ ਕਰਦੇ ਹਨ, ਦਿਨ ਵਿਚ 16 ਘੰਟੇ ਪੜ੍ਹਦੇ ਹਨ ਅਤੇ ਪ੍ਰੀਖਿਆਵਾਂ ਦੀ ਤਿਆਰੀ ਵਿਚ ਦੋ ਸਾਲ ਬਿਤਾਉਂਦੇ ਹਨ।

ਇਸ ਸਾਰੀ ਸਖ਼ਤ ਮਿਹਨਤ ਤੋਂ ਬਾਅਦ ਜਦੋਂ ਉਹ ਅੰਤ ਵਿਚ ਪ੍ਰੀਖਿਆ ਦਿੰਦੇ ਹਨ ਅਤੇ ਤਣਾਅ ਖਤਮ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਪੇਪਰ ਲੀਕ ਹੋ ਗਿਆ ਹੈ। ਇਹ ਸਰਕਾਰ ਦੀ ਪੂਰੀ ਤਰ੍ਹਾਂ ਅਸਫ਼ਲਤਾ ਹੈ। ਇਹ ਮੁੱਦਾ ਨੀਟ ਪੇਪਰ ਲੀਕ ਦੌਰਾਨ ਪ੍ਰਮੁੱਖ ਹੋ ਗਿਆ ਸੀ, ਪਰ ਪੰਜਾਬ ਵਿਚ ਇਥੋਂ ਤੱਕ ਕਿ ਰਾਜ ਪੱਧਰ 'ਤੇ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਪੇਪਰ ਵੀ ਲੀਕ ਹੋ ਗਏ ਹਨ, ਵਿਦਿਆਰਥੀ ਹਰ ਪਹਿਲੂ ਤੋਂ ਨਿਰਾਸ਼ ਹਨ। 

ਪਿਛਲੀ ਖ਼ਬਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ’ਚ ਛਾਈ ਸੁੰਨਸਾਨ ਅਗਲੀ ਖ਼ਬਰ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ