07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨਵਾਂਸ਼ਹਿਰ ਦੇ ਮੂਸਾਪੁਰ ਰੋਡ ਬਜ਼ਾਰ ’ਚ ਤਿੰਨ ਗੈਂਗਸਟਰਾਂ ਨੇ ਚਲਾਈ ਗੋਲੀ, ਪੁਲਿਸ ਨਾਲ ਹੋਈ ਮੁੱਠਭੇੜ

ਨਵਾਂਸ਼ਹਿਰ, 7 ਅਗਸਤ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ਹਿਰ ਦੇ ਮੂਸਾਪੁਰ ਰੋਡ ’ਤੇ ਗੈਂਗਸਟਰਾਂ ਵਲੋਂ...

ਅਜੀਤ ਡੈਸਕ 07-08-2026

ਨਵਾਂਸ਼ਹਿਰ, 7 ਅਗਸਤ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ਹਿਰ ਦੇ ਮੂਸਾਪੁਰ ਰੋਡ ’ਤੇ ਗੈਂਗਸਟਰਾਂ ਵਲੋਂ ਦੇਰ ਸ਼ਾਮ ਗੋਲੀ ਚਲਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਗੋਲੀ ਪੁਲਿਸ ਮੁਲਾਜ਼ਮ ਦੇ ਵੀ ਵੱਜੀ। ਰਮਨ ਭੂਸ਼ਣ ਕੌਂਸਲਰ ਨਵਾਂਸ਼ਹਿਰ ਨੇ ਦੱਸਿਆ ਕਿ ਬਜ਼ਾਰ ਵਿਚ ਗੋਲੀ ਚੱਲਣ ਸਮੇਂ ਇੱਕਦਮ ਡਰ ਵਾਲਾ ਮਹੌਲ ਬਣ ਗਿਆ। ਉਨ੍ਹਾਂ ਦੱਸਿਆ ਕਿ ਇਕ ਫਾਰਚੂਨਰ ਗੱਡੀ ’ਚ ਤਿੰਨ ਸਵਾਰ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਗਈ।

ਇਨ੍ਹਾਂ ਕਥਿਤ ਦੋਸ਼ੀਆਂ ਨੂੰ ਪੁਲਿਸ ਪਾਰਟੀ ਨੇ ਘੇਰ ਲਿਆ ਅਤੇ ਜੁਆਬੀ ਫਾਇਰਿੰਗ ’ਚ ਇਕ ਮੁਲਾਜ਼ਮ ਦੇ ਜਿੱਥੇ ਗੋਲੀ ਲੱਗੀ ਉਥੇ ਇਕ ਕਥਿਤ ਦੋਸ਼ੀ ਵੀ ਗੋਲੀ ਲੱਗਣ ਨਾਲ ਫੱਟੜ ਹੋ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਵਿਅਕਤੀਆਂ ਵਿਚੋਂ ਇਕ ਨੌਜਵਾਨ ਫ਼ਰਾਰ ਹੋ ਗਿਆ। ਘਟਨਾ ਸਥਾਨ ’ਤੇ ਥਾਣਾ ਮੁਖੀ ਅਵਤਾਰ ਸਿੰਘ ਸਿਟੀ ਨਵਾਂਸ਼ਹਿਰ ਪੁੱਜੇ ਉਨ੍ਹਾਂ ਵਲੋਂ ਇਲਾਕੇ ’ਚ ਨਾਕਾਬੰਦੀ ਕਰਕੇ ਦੂਸਰੇ ਸਾਥੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਵੀ ਘਟਨਾ ਸਥਾਨ ਦਾ ਜਾਇਜ ਲੈਣ ਲਈ ਪੁੱਜੇ। ਉਨ੍ਹਾਂ ਆਖਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਗੋਲੀ ਲੱਗਣ ਨਾਲ ਫੱਟੜ ਹੋਏ ਮੁਲਾਜ਼ਮ ਅਤੇ ਕਥਿਤ ਦੋਸ਼ੀ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਪੁਲਿਸ ਵਲੋਂ ਕਾਰਵਾਈ ਜਾਰੀ ਰੱਖੀ ਗਈ।

ਪਿਛਲੀ ਖ਼ਬਰ ਪੀਲੀਆਂ ਪ੍ਰਭਾਵਿਤ ਦੇਸੂਜੋਧਾ 'ਚ ਸਰਕਾਰੀ ਸਕੂਲਾਂ ਦੇ ਆਰ.ਓ. ਤੇ ਟੈਂਕ ਦਾ ਪਾਣੀ ਫੇਲ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਥਾਣਾ ਅਜਨਾਲਾ ਮੂਹਰੇ ਝੂਠਾ ਪਰਚਾ ਦਰਜ ਕਰਨ ਵਿਰੁੱਧ ਲਗਾਇਆ ਧਰਨਾ