08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਟਰਾਲੇ ਵਲੋਂ ਦਰੜੇ ਜਾਣ 'ਤੇ 2 ਨੌਜਵਾਨਾਂ ਦੀ ਮੌਤ

ਅਮਰਕੋਟ (ਤਰਨਤਾਰਨ), 8 ਅਗਸਤ (ਭੱਟੀ) - ਬੇਸ਼ਕ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਜਗਾੜੂ ਵਾਹਨਾਂ ਉੱਪਰ ਪਾਬੰਦੀ ਲਗਾਈ ਹੈ, ਪਰ ਇਸ ਦੇ ਬਾਵਜੂਦ ਤਰਨਤਾਰਨ ਅੰਦਰ ਜਾਗੜੂ ਵਾਹਨ ਸ਼ਰੇਆਮ ਚੱਲ ਰਹੇ ਹਨ, ਜਿਨ੍ਹਾਂ ਨਾਲ...

ਅਜੀਤ ਡੈਸਕ 08-08-2026

ਅਮਰਕੋਟ (ਤਰਨਤਾਰਨ), 8 ਅਗਸਤ (ਭੱਟੀ) - ਬੇਸ਼ਕ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਜਗਾੜੂ ਵਾਹਨਾਂ ਉੱਪਰ ਪਾਬੰਦੀ ਲਗਾਈ ਹੈ, ਪਰ ਇਸ ਦੇ ਬਾਵਜੂਦ ਤਰਨਤਾਰਨ ਅੰਦਰ ਜਾਗੜੂ ਵਾਹਨ ਸ਼ਰੇਆਮ ਚੱਲ ਰਹੇ ਹਨ, ਜਿਨ੍ਹਾਂ ਨਾਲ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਦਾ ਹਾਦਸਾ ਖੇਮਕਰਨ ਅਮ੍ਰਿਤਸਰ ਮੁੱਖ ਮਾਰਗ 'ਤੇ ਪਿੰਡ ਅਲਗੋਂ ਹਵੇਲੀਆਂ ਨੇੜੇ ਵਾਪਰਿਆਂ ਜਿਥੇ ਕਿ ਇਕ ਇੱਟਾਂ ਢੋਹਣ ਵਾਲੇ ਟਰਾਲੇ ਨੇ ਦੋ ਨੌਜਵਾਨਾਂ ਨੂੰ ਦਰੜ ਦਿੱਤਾ। ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਕਾਲਾ ਤੇ ਹੀਰਾ ਦੋਵੇਂ ਵਾਸੀ ਪਿੰਡ ਵਾੜਾ ਠੱਠੀ ਵਜੋਂ ਹੋਈ ਹੈ। ਪੁਲਿਸ ਚੌਕੀ ਵਲੋਂ ਜਾਂਚ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾਂ ਰਹੀ ਹੈ।

ਪਿਛਲੀ ਖ਼ਬਰ ਸ਼ੱਕ ਪੈਦਾ ਕਰਦਾ ਹੈ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ - ਜੋਧ ਸਿੰਘ ਸਮਰਾ ਅਗਲੀ ਖ਼ਬਰ ਸਿਆਸਤ ਦਾ ਸ਼ਿਕਾਰ ਹੋ ਗਏ ਹਨ, ਗੁਰਪ੍ਰੀਤ ਸਿੰਘ ਭੁੱਲਰ - ਰਾਜ ਕੁਮਾਰ ਵੇਰਕਾ