ਨਵੀਂ ਦਿੱਲੀ, 8 ਅਗਸਤ (ਪੀ.ਟੀ.ਆਈ.)-ਭਾਰਤੀ ਮਹਿਲਾ ਟੀਮ ਦੀ ਮੁੱਖ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਨੂੰ ਸਾਊਦਰਨ ਬ੍ਰੇਵ ਲਈ ਖੇਡਦੇ ਸਮੇਂ ਲੱਗੀ ਹੈਮਸਟ੍ਰਿੰਗ ਸੱਟ ਕਾਰਨ ਚੱਲ ਰਹੇ ‘ਦ ਹੰਡਰਡ’ ਕ੍ਰਿਕਟ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਮਹਿਲਾ ਟੀ-20 ਏਸ਼ੀਆ ਕੱਪ ਵਿੱਚ ਉਸਦੀ ਭਾਗੀਦਾਰੀ ਵੀ ਸ਼ੱਕੀ ਹੈ। ਸਾਊਦਰਨ ਬ੍ਰੇਵ ਨੇ ਪੁਸ਼ਟੀ ਕੀਤੀ ਕਿ ਆਸਟ੍ਰੇਲੀਆਈ ਆਲਰਾਊਂਡਰ ਚਾਰਲੀ ਨੌਟ ਨੂੰ ਟੂਰਨਾਮੈਂਟ ਦੇ ਬਾਕੀ ਮੈਚਾਂ ਲਈ ਜੇਮੀਮਾ ਦੀ ਜਗ੍ਹਾ ਲੈਣ ਲਈ ਟੀਮ ’ਚ ਲਿਆਂਦਾ ਗਿਆ ਹੈ। 25 ਸਾਲਾ ਜੇਮੀਮਾ ਨੇ ਬ੍ਰੇਵ ਲਈ 6 ਪਾਰੀਆਂ ’ਚ 35.75 ਦੀ ਔਸਤ ਤੇ 131.19 ਦੀ ਸਟ੍ਰਾਈਕ ਰੇਟ ਨਾਲ 143 ਦੌੜਾਂ ਬਣਾਈਆਂ। ਉਸਦਾ ਸਭ ਤੋਂ ਵੱਧ ਸਕੋਰ ਅਜੇਤੂ 42 ਦੌੜਾਂ ਸੀ। ਮਹਿਲਾ ਟੀ-20 ਏਸ਼ੀਆ ਕੱਪ 28 ਅਗਸਤ ਨੂੰ ਸ਼ੁਰੂ ਹੋ ਰਿਹਾ ਹੈ, ਭਾਰਤ 30 ਅਗਸਤ ਨੂੰ ਥਾਈਲੈਂਡ ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗਾ। ਜੇਮੀਮਾਹ ਕੋਲ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਫਿਟਨੈਸ ਪ੍ਰਾਪਤ ਕਰਨ ਲਈ ਲਗਭਗ ਤਿੰਨ ਹਫ਼ਤੇ ਹਨ।
ਤਾਜ਼ਾ ਖ਼ਬਰਾਂ
Free
ਸੱਟ ਕਾਰਨ ਜੇਮੀਮਾ ‘ਦ ਹੰਡਰਡ’ ਤੋਂ ਬਾਹਰ: ਏਸ਼ੀਆ ਕੱਪ ’ਚ ਭਾਗੀਦਾਰੀ ਸ਼ੱਕੀ
ਨਵੀਂ ਦਿੱਲੀ, 8 ਅਗਸਤ (ਪੀ.ਟੀ.ਆਈ.)-ਭਾਰਤੀ ਮਹਿਲਾ ਟੀਮ ਦੀ ਮੁੱਖ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਨੂੰ ਸਾਊਦਰਨ ਬ੍ਰੇਵ ਲਈ ਖੇਡਦੇ ਸਮੇਂ ਲੱਗੀ ਹੈਮਸਟ੍ਰਿੰਗ ਸੱਟ ਕਾਰਨ ਚੱਲ ਰਹੇ ‘ਦ ਹੰਡਰਡ’ ਕ੍ਰਿਕਟ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਆਉਣ ...
ਅਜੀਤ ਡੈਸਕ
08-08-2026