09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਦਿਨ-ਦਿਹਾੜੇ ਹੈੱਡ-ਮਾਸਟਰ ਦਾ ਕਤਲ , ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਖੜ੍ਹੇ ਕੀਤੇ ਸਵਾਲ

ਕੋਟਫ਼ਤੂਹੀ (ਹੁਸ਼ਿਆਰਪੁਰ), 9 ਅਗਸਤ (ਅਵਤਾਰ ਸਿੰਘ ਅਟਵਾਲ)- ਜ਼ਿਲ੍ਹਾਂ ਮੋਹਾਲੀ ਦੇ ਸਰਕਾਰੀ ਹਾਈ ਸਕੂਲ ਕੁੰਭੜਾ...

ਅਜੀਤ ਡੈਸਕ 09-08-2026

ਕੋਟਫ਼ਤੂਹੀ (ਹੁਸ਼ਿਆਰਪੁਰ), 9 ਅਗਸਤ (ਅਵਤਾਰ ਸਿੰਘ ਅਟਵਾਲ)- ਜ਼ਿਲ੍ਹਾਂ ਮੋਹਾਲੀ ਦੇ ਸਰਕਾਰੀ ਹਾਈ ਸਕੂਲ ਕੁੰਭੜਾ ਦੇ ਹੈੱਡ-ਮਾਸਟਰ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣਾ ਪੰਜਾਬ ਦੇ ਲਾਅ ਐਂਡ ਆਰਡਰ ਉੱਪਰ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਹੈੱਡ-ਮਾਸਟਰ ਗੁਰਸੇਵਕ ਸਿੰਘ ਉੱਪਰ ਹਮਲਾ ਕਰਨ ਆਏ ਕਾਰ ਵਿਚ ਸਵਾਰ ਹਮਲਾਵਰਾਂ ਨੇ ਕੁਹਾੜੀ ਅਤੇ ਤੇਜ਼ਧਾਰ ਕਿਰਚ ਨਾਲ ਤਿੱਖੇ ਵਾਰ ਕੀਤੇ, ਗੰਭੀਰ ਰੂਪ ਵਿਚ ਜ਼ਖਮੀ ਹੋਣ ਕਾਰਨ ਹੈੱਡ ਮਾਸਟਰ ਦੀ ਮੌਕੇ ਉੱਪਰ ਹੀ ਮੌਤ ਹੋ ਜਾਣ ਨਾਲ ਜਿੱਥੇ ਸਿੱਖਿਆ ਜਗਤ ਨੂੰ ਇਕ ਵੱਡਾ ਘਾਟਾ ਪਿਆ ਹੈ ਤੇ ਦੂਸਰੇ ਪਾਸੇ ਇਹ ਵਾਰਦਾਤ ਅਮਨ ਕਾਨੂੰਨ ਦੀ ਵਿਗੜਦੀ ਹੋਈ ਹਾਲਤ ਨੂੰ ਦਰਸਾਉਂਦੀ ਹੈ।

ਕੋਟਫ਼ਤੂਹੀ ਵਿਖੇ ਮੀਟਿੰਗ ਦੌਰਾਨ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾਂ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ, ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਅਤੇ ਸੰਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬੇਹੱਦ ਗੰਭੀਰ ਹੈ, ਲੁਟੇਰਿਆਂ ਅਤੇ ਕਾਤਲਾਂ ਦੇ ਹੌਸਲੇ ਬੁਲੰਦ ਹਨ, ਪੁਲਿਸ ਸਿਰਫ਼ ਰਾਜਨੀਤਿਕ ਲੋਕਾਂ ਅਤੇ ਸੱਤਾਧਾਰੀਆਂ ਦੀ ਸੁਰੱਖਿਆ ਲਈ ਜਾਂ ਫਿਰ ਹੱਕ ਮੰਗਦੇ ਲੋਕਾਂ ਨੂੰ ਕੁੱਟਣ ਲਈ ਹੈ, ਆਮ ਲੋਕਾਂ ਦੀ ਸੁਰੱਖਿਆ ਰੱਬ ਭਰੋਸੇ ਹੈ। ਆਗੂਆਂ ਨੇ ਮੰਗ ਕੀਤੀ ਕਿ ਹੈੱਡ-ਮਾਸਟਰ ਦੇ ਕਾਤਲਾਂ ਨੂੰ ਸਖ਼ਤ ਸਜਾ ਦਵਾ ਕੇ ਪਰਿਵਾਰ ਨੂੰ ਇਨਸਾਫ਼ ਦੁਆਇਆ ਜਾਵੇ। ਇਸ ਮੌਕੇ ਰਜਤ ਮਹਾਜਨ, ਕਮਲਦੀਪ ਸਿੰਘ, ਜਸਵਿੰਦਰ ਸਿੰਘ ਭਾਮ, ਰਣਵੀਰ ਸਿੰਘ, ਪਰਸ ਰਾਮ, ਮਨਜੀਤ ਸਿੰਘ, ਸਰਬਜੀਤ ਸਿੰਘ, ਬਲਜੀਤ ਸਿੰਘ, ਤਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਨ ਦਾ ਸੱਦਾ ਅਗਲੀ ਖ਼ਬਰ 6 ਸਤੰਬਰ ਨੂੰ ਅਜਨਾਲਾ ’ਚ ਗੂੰਜੇਗੀ ਪੰਜਾਬ ਦੀ ਆਵਾਜ਼, ਸੁਖਬੀਰ ਬਾਦਲ ਦੀ ਰੈਲੀ ਸਰਕਾਰ ਦੀਆਂ ਨਾਕਾਮੀਆਂ ਦਾ ਖੋਲ੍ਹੇਗੀ ਚਿ...