10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਾਉਣ ਦੇ ਦੂਜੇ ਸੋਮਵਾਰ ਦੇਸ਼ ਭਰ ਦੇ ਸ਼ਿਵ ਮੰਦਰਾਂ ਵਿਚ ਸ਼ਰਧਾਲੂਆਂ ਦੀ ਭੀੜ

ਵਾਰਾਣਸੀ, 10 ਅਗਸਤ - ਭਗਵਾਨ ਸ਼ਿਵ ਨੂੰ ਸਮਰਪਿਤ ਪਵਿੱਤਰ ਸਾਉਣ ਮਹੀਨੇ ਦੇ ਦੂਜੇ ਸੋਮਵਾਰ ਨੂੰ ਮਨਾਉਣ ਲਈ ਸੋਮਵਾਰ ਨੂੰ ਵਾਰਾਣਸੀ ਦੇ ਸ੍ਰੀਕਾਸ਼ੀ ਵਿਸ਼ਵਨਾਥ ਮੰਦਰ ਵਿਚ ਵੱਡੀ ਗਿਣਤੀ ਵਿੱਚ ਸ਼ਰਧਾਲੂ...

ਅਜੀਤ ਡੈਸਕ 10-08-2026

ਵਾਰਾਣਸੀ, 10 ਅਗਸਤ - ਭਗਵਾਨ ਸ਼ਿਵ ਨੂੰ ਸਮਰਪਿਤ ਪਵਿੱਤਰ ਸਾਉਣ ਮਹੀਨੇ ਦੇ ਦੂਜੇ ਸੋਮਵਾਰ ਨੂੰ ਮਨਾਉਣ ਲਈ ਸੋਮਵਾਰ ਨੂੰ ਵਾਰਾਣਸੀ ਦੇ ਸ੍ਰੀਕਾਸ਼ੀ ਵਿਸ਼ਵਨਾਥ ਮੰਦਰ ਵਿਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ।ਸਵੇਰੇ ਸਵੇਰੇ ਭਗਵਾਨ ਦੀ ਸ਼ਰਧਾਪੂਰਵਕ ਆਰਤੀ ਅਤੇ ਪੂਜਾ ਅਰਚਨਾ ਦੌਰਾਨ ਮੰਦਰ 'ਹਰ ਹਰ ਮਹਾਦੇਵ' ਅਤੇ 'ਓਮ ਨਮਹ ਸ਼ਿਵਾਏ' ਦੇ ਜੈਕਾਰਿਆਂ ਨਾਲ ਗੂੰਜ ਉੱਠੇ । ਮੰਦਰ ਵਿਚ ਵਿਸ਼ੇਸ਼ ਰਸਮਾਂ ਕੀਤੀਆਂ ਗਈਆਂ, ਜਿਸ ਵਿਚ ਭਗਵਾਨ ਵਿਸ਼ਵੇਸ਼ਵਰ ਦੀ ਮੰਗਲਾ ਆਰਤੀ ਵੀ ਸ਼ਾਮਿਲ ਹੈ।
ਸ੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਟਰੱਸਟ ਦੇ ਸੀਈਓ, ਵਿਸ਼ਵ ਭੂਸ਼ਣ ਮਿਸ਼ਰਾ ਨੇ ਵੀ ਇਸ ਸ਼ੁਭ ਮੌਕੇ 'ਤੇ ਮੰਦਰ ਵਿਚ ਇਕੱਠੇ ਹੋਏ ਸ਼ਰਧਾਲੂਆਂ 'ਤੇ ਫੁੱਲਾਂ ਦੀਆਂ ਪੱਤੀਆਂ ਵਰ੍ਹਾਈਆਂ।ਅਯੁੱਧਿਆ ਵਿਚ, ਪਵਿੱਤਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਸ਼ਰਧਾਲੂ ਪ੍ਰਾਰਥਨਾ ਕਰਨ ਅਤੇ ਵਿਸ਼ੇਸ਼ ਪੂਜਾ ਵਿਚ ਹਿੱਸਾ ਲੈਣ ਲਈ ਮੰਦਰਾਂ ਵਿਚ ਉਮੜ ਪਏ।
ਪ੍ਰਯਾਗਰਾਜ ਵਿਚ ਵੀ ਸ਼ਰਧਾਲੂ ਮਨਕਮੇਸ਼ਵਰ ਮੰਦਰ ਪਹੁੰਚੇ। ਸ਼ਰਧਾਲੂਆਂ ਨੇ ਰਵਾਇਤੀ ਰਸਮਾਂ ਨਿਭਾਈਆਂ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ।ਕਾਨਪੁਰ ਵਿਚ ਸ਼ਰਧਾਲੂਆਂ ਨੇ ਇਸ ਮੌਕੇ 'ਤੇ ਨਯਾਗੰਜ ਦੇ ਨਾਗੇਸ਼ਵਰ ਬਾਬਾ ਮੰਦਰ ਵਿਚ ਪ੍ਰਾਰਥਨਾ ਕੀਤੀ।

ਪਿਛਲੀ ਖ਼ਬਰ ਜਲੰਧਰ ਤੇ ਐਸ.ਬੀ.ਐਸ. ਨਗਰ ਪੁਲਿਸ ਨੇ ਸਾਂਝੇ ਅਭਿਆਨ ’ਚ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫ਼ਾਸ਼ ਅਗਲੀ ਖ਼ਬਰ ਯਮਨ ਦੇ ਅਲ-ਮੁਖਾ ਸ਼ਹਿਰ 'ਤੇ ਹੂਤੀ ਵਿਦਰੋਹੀਆਂ ਦੇ ਹਮਲੇ ਵਿਚ 7 ਮੌਤਾਂ, 30 ਜ਼ਖ਼ਮੀ