10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਗਾਇਨੀ ਵਿਭਾਗ ਵਿਖੇ ਔਰਤਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ

ਅਟਾਰੀ (ਅੰਮ੍ਰਿਤਸਰ), 10 ਅਗਸਤ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ...

ਅਜੀਤ ਡੈਸਕ 10-08-2026

ਅਟਾਰੀ (ਅੰਮ੍ਰਿਤਸਰ), 10 ਅਗਸਤ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਬੇਬੇ ਨਾਨਕੀ ਗਾਇਨੀ ਵਿਭਾਗ ਵਿਖੇ ਔਰਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਜ ਕਰਵਾਉਣ ਆਈਆਂ ਔਰਤਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਮਰੀਜ਼ਾਂ ਪ੍ਰਤੀ ਗਾਈਨੀ ਵਿਭਾਗ ਦੇ ਮਹਿਲਾ ਡਾਕਟਰਾਂ ਦਾ ਵਤੀਰਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾਕਟਰ ਮੋਬਾਇਲ ਫੋਨ ਵਿਚ ਬਿਜੀ ਰਹਿੰਦੇ ਜਾਂ ਆਪਸ ਵਿਚ ਗੱਲਬਾਤ ਕਰਨ ਵਿਚ ਰੁਝੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਚੈਕਿੰਗ ਰੂਮ ਵਿਚ ਬੁਲਾ ਕੇ ਚੇਤਾ ਭੁਲਾਇਆ ਜਾਂਦਾ ਅਤੇ 20 ਤੋਂ 30 ਮਿੰਟ ਦੇ ਲੰਮੇ ਸਮੇਂ ਬਾਅਦ ਚੈੱਕ ਕੀਤਾ ਜਾਂਦਾ ਹੈ।

ਦੂਰ-ਦੁਰਾਡੇ ਇਲਾਕਿਆਂ ਵਿਚੋਂ ਆਈਆਂ ਔਰਤਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਪਰਚੀ ਬਣਵਾਉਣ ਤੋਂ ਬਾਅਦ ਚੈਕਿੰਗ ਦੌਰਾਨ ਇੰਨ੍ਹਾਂ ਸਮਾਂ ਬਰਬਾਦ ਹੋ ਜਾਂਦਾ ਹੈ ਕਿ ਜ਼ਰੂਰੀ ਟੈਸਟ ਕਰਵਾਉਣ ਲਈ ਸਮਾਂ ਨਹੀਂ ਬਚਦਾ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਸਮੇਂ ਤੋਂ ਪਹਿਲਾਂ ਪਰਚੀ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਨੈੱਟ ਪ੍ਰਾਬਲਮ ਹੈ ਚੱਲਣ ਤੇ ਹੀ ਪਰਚੀ ਬਣਾਈ ਜਾਵੇਗੀ। ਸਰਹੱਦੀ ਕਸਬਾ ਕਾਉਂਕੇ ਦੇ ਮਰੀਜ਼ ਪਲਵਿੰਦਰ ਕੌਰ ਨੇ ਗੱਲਬਾਤ ਕਰਦੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਗਾਇਨੀ ਵਿਭਾਗ ਵਿਚ ਲੋੜਵੰਦ ਗਰੀਬ ਗਰਭਵਤੀ ਔਰਤਾਂ ਹੀ ਇਲਾਜ ਕਰਵਾਉਣ ਜਾਂਦੀਆਂ ਹਨ, ਜਿਨ੍ਹਾਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ ਅਤੇ ਨਿਰਾਸ਼ ਹੋ ਕੇ ਘਰ ਨੂੰ ਪਰਤਣਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ 30 ਕਿਲੋਮੀਟਰ ਤੋਂ ਚੱਲ ਕੇ ਇਲਾਜ ਕਰਵਾਉਣ ਲਈ ਗਈ ਪਰ ਦੁੱਖੀ ਹੋ ਕੇ ਘਰ ਪਰਤੀ। ਲੇਡੀ ਡਾਕਟਰ ਇੰਨੀ ਅਣਗਹਿਲੀ ਨਾਲ ਡਿਊਟੀ ਨਿਭਾਉਂਦੇ ਹਨ ਕਿ ਹਰੇਕ ਔਰਤ ਨੂੰ ਟੈਸਟ ਲਈ ਅੰਦਰ ਬੁਲਾਉਂਦੇ ਪਰ 20 ਤੋਂ 30 ਮਿੰਟ ਬਾਅਦ ਹੀ ਚੈੱਕ ਕਰਨ ਜਾਂਦੇ। ਮਹਿਲਾ ਮਰੀਜ਼ਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਮਾਹਿਰ ਲੇਡੀ ਡਾਕਟਰ ਆਪ ਚੈੱਕ ਨਹੀਂ ਕਰਦੇ ਸਗੋਂ ਸਹਾਇਕ ਨੂੰ ਚੈੱਕ ਕਰਨ ਲਈ ਕਿਹਾ ਜਾਂਦਾ ਹੈ। ਚੈਕਿੰਗ ਦੀ ਦੇਰੀ ਦੌਰਾਨ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਤਾਂ ਜੋ ਗਰਭਵਤੀ ਔਰਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੀੜਤ ਮਰੀਜ਼ਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਗਾਇਨੀ ਵਿਭਾਗ ਵਿਚ ਚੰਗੇ ਰਵੱਈਏ ਵਾਲੇ ਡਾਕਟਰਾਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਉਹ ਗਰਭਵਤੀ ਔਰਤਾਂ ਅਤੇ ਹੋਰ ਗੁਪਤ ਰੋਗਾਂ ਦਾ ਇਲਾਜ ਕਰਵਾਉਣ ਆਈਆਂ ਔਰਤਾਂ ਦੇ ਦੁੱਖਾਂ ਦੀ ਵਧੀਆ ਤਰੀਕੇ ਨਾਲ ਦੇਖਭਾਲ ਹੋ ਸਕੇ। 

ਪਿਛਲੀ ਖ਼ਬਰ ਕਿਸਾਨ ਮੋਰਚਾ ਅਤੇ ਟ੍ਰੇਡ ਜਥੇਬੰਦੀਆਂ ਵਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਮ 'ਤੇ ਐਸ.ਡੀ.ਐਮ. ਦਿੜਬਾ ਨੂੰ ਦਿੱਤਾ ਮੰ... ਅਗਲੀ ਖ਼ਬਰ ਫਾਜ਼ਿਲਕਾ ਪੁਲਿਸ ਵਲੋਂ ਵੱਖ-ਵੱਖ ਮੁਕਦਮਿਆਂ ਵਿਚ ਕਰੀਬ 1.5 ਕਿੱਲੋ ਗ੍ਰਾਮ ਹੈਰੋਇਨ, 1 ਪਿਸਟਲ, ਚੋਰੀ ਦੇ ਮੋਬਾਈਲਾਂ ਅਤੇ...