11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਈਰਾਨ ਦੇ ਖ਼ਤਰੇ ਦੇ ਵਿਚਕਾਰ ਟਰੰਪ ਨੇ ਤੁਰਕੀ ਤੋਂ ਭਰੀ ਗੁਪਤ ਉਡਾਣ - ਰਿਪੋਰਟ

ਵਾਸ਼ਿੰਗਟਨ ਡੀ.ਸੀ., 11 ਅਗਸਤ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, 8 ਜੁਲਾਈ ਨੂੰ ਤੁਰਕੀ ਵਿਚ ਨਾਟੋ ਸੰਮੇਲਨ ਵਿਚ ਸ਼ਾਮਿਲ ਹੋਣ ਤੋਂ ਥੋੜ੍ਹੀ ਦੇਰ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਕਤਲ...

ਅਜੀਤ ਡੈਸਕ 11-08-2026

ਵਾਸ਼ਿੰਗਟਨ ਡੀ.ਸੀ., 11 ਅਗਸਤ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, 8 ਜੁਲਾਈ ਨੂੰ ਤੁਰਕੀ ਵਿਚ ਨਾਟੋ ਸੰਮੇਲਨ ਵਿਚ ਸ਼ਾਮਿਲ ਹੋਣ ਤੋਂ ਥੋੜ੍ਹੀ ਦੇਰ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਕਤਲ ਦੀ ਕੋਸ਼ਿਸ਼ ਦੀਆਂ ਧਮਕੀਆਂ ਦੇ ਵਿਚਕਾਰ ਦੇਸ਼ ਤੋਂ ਇਕ ਗੁਪਤ ਉਡਾਣ ਭਰੀ।
ਗੁਪਤ ਮਿਸ਼ਨ, ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।, ਇਸ ਨੂੰ ਪੱਤਰਕਾਰਾਂ ਅਤੇ ਕੁਝ ਵ੍ਹਾਈਟ ਹਾਊਸ ਸਟਾਫ ਮੈਂਬਰਾਂ ਨੂੰ ਜਾਣਕਾਰੀ ਦਿੱਤੇ ਬਿਨਾਂ ਅੰਜਾਮ ਦਿੱਤਾ ਗਿਆ, ਜਿਨ੍ਹਾਂ ਦਾ ਮੰਨਣਾ ਸੀ ਕਿ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਹੀ ਜਹਾਜ਼ ਵਿਚ ਸਨ। ਨਿਊਜ਼ ਏਜੰਸੀ ਨੇ ਇਸ ਆਪ੍ਰੇਸ਼ਨ ਨਾਲ ਜੁੜੇ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਅਤੇ ਅਮਰੀਕੀ ਅਧਿਕਾਰੀ ਅਤੇ ਰਾਸ਼ਟਰਪਤੀ ਦੀ ਯਾਤਰਾ ਦੀ ਜਾਣਕਾਰੀ  ਰੱਖਣ ਵਾਲੇ  ਇਕ ਹੋਰ ਵਿਅਕਤੀ ਨਾਲ ਇਸ ਬਾਰੇ ਗੱਲ ਕੀਤੀ, ਜਿਸਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕੀਤੀ।

 

ਪਿਛਲੀ ਖ਼ਬਰ ਲੋਕ ਸਭਾ ਦੀ ਕਾਰਵਾਈ ਸ਼ੁਰੂ, ਵਿਰੋਧੀ ਧਿਰ ਵਲੋਂ ਮੁੜ ਤੋਂ ਹੰਗਾਮਾ ਅਗਲੀ ਖ਼ਬਰ ਪੰਜਾਬੀ ਗਾਇਕ ਰਣਜੀਤ ਬਾਵਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ