11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਅਚਾਨਕ ਗੋਲੀ ਚੱਲਣ ਨਾਲ, ਲਾਇਸੈਂਸ ਰੀਨਿਊ ਕਰਵਾਉਣ ਆਇਆ ਵਿਅਕਤੀ ਖੁਦ ਜ਼ਖ਼ਮੀ

ਬਠਿੰਡਾ, 11 ਅਗਸਤ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਦੀ ਤਹਿਸੀਲ ਵਿਚ ਅੱਜ ਉਸ ਸਮੇਂ ਭਗਦੜ ਮੱਚ ਗਈ ਜਦੋਂ ਇਕ ਵਿਅਕਤੀ ਦੇ ਅਸਲੇ ਵਿਚੋਂ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਹ ਖ਼ੁਦ ਹੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਬਠਿੰਡਾ...

ਅਜੀਤ ਡੈਸਕ 11-08-2026

ਬਠਿੰਡਾ, 11 ਅਗਸਤ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਦੀ ਤਹਿਸੀਲ ਵਿਚ ਅੱਜ ਉਸ ਸਮੇਂ ਭਗਦੜ ਮੱਚ ਗਈ ਜਦੋਂ ਇਕ ਵਿਅਕਤੀ ਦੇ ਅਸਲੇ ਵਿਚੋਂ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਹ ਖ਼ੁਦ ਹੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਬਠਿੰਡਾ ਤਹਿਸੀਲ ਵਿਚ ਆਪਣਾ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਆਇਆ ਸੀ ਤਾਂ ਇਸ ਦੌਰਾਨ ਉਸ ਦੇ ਲੱਕ ਨਾਲ ਟੰਗਿਆ ਅਸਲਾ ਅਚਾਨਕ ਹੇਠਾਂ ਡਿੱਗ ਪਿਆ, ਜਿਸ ਵਿਚੋਂ ਹੇਠਾਂ ਡਿੱਗਦਿਆਂ ਹੀ ਗੋਲੀ ਚੱਲ ਗਈ। ਇਸ ਭੀੜ ਵਾਲੇ ਖੇਤਰ ਵਿਚ ਇਹ ਘਟਨਾ ਵਾਪਰਨ ਕਰਕੇ ਹਾਹਾਕਾਰ ਮਚ ਗਈ। ਰਾਹਤ ਵਾਲੀ ਗੱਲ ਇਹ ਰਹੀ ਪਰ ਇਹ ਗੋਲੀ ਕਿਸੇ ਹੋਰ ਵਿਅਕਤੀ ਦੇ ਲੱਗਣ ਤੋਂ ਬਚਾਅ ਰਿਹਾ, ਪਰ ਅਸਲਾ ਧਾਰਕ ਖ਼ੁਦ ਗੋਲੀ ਦਾ ਸ਼ਿਕਾਰ ਹੋ ਗਿਆ। ਗੋਲੀ ਉਸ ਦੇ ਪੱਟ ਵਿਚ  ਲੱਗੀ ਹੈ ਤੇ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ! ਘਟਨਾ ਦਾ ਪਤਾ ਚਲਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ, ਜਿਨ੍ਹਾਂ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ!

ਪਿਛਲੀ ਖ਼ਬਰ ਘਰ 'ਚੋਂ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੁਆਰਾ ਮੱਸੇ ਰੰਘੜ ਨੂੰ ਸੋਧਣ ਦੀ ਯਾਦ ’ਚ ਸਮਾਗਮ