14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਹੌਲਦਾਰ ਹਰਨੇਕ ਸਿੰਘ ਨੂੰ ਤਰੱਕੀ ਦੇ ਕੇ ਏ. ਐੱਸ. ਆਈ. ਬਣਾਇਆ

ਜ਼ੀਰਕਪੁਰ (ਮੋਹਾਲੀ), 14 ਅਗਸਤ (ਮਨਿੰਦਰ ਸਿੰਘ)- ਥਾਣਾ ਢਕੌਲੀ ਵਿਖੇ ਤਾਇਨਾਤ ਹੌਲਦਾਰ...

ਅਜੀਤ ਡੈਸਕ 14-08-2026

ਜ਼ੀਰਕਪੁਰ (ਮੋਹਾਲੀ), 14 ਅਗਸਤ (ਮਨਿੰਦਰ ਸਿੰਘ)- ਥਾਣਾ ਢਕੌਲੀ ਵਿਖੇ ਤਾਇਨਾਤ ਹੌਲਦਾਰ ਹਰਨੇਕ ਸਿੰਘ ਨੂੰ ਪੁਲਿਸ ਵਿਭਾਗ ਨੇ ਤਰੱਕੀ ਦੇ ਕੇ ਏ. ਐੱਸ. ਆਈ. ਦੇ ਅਹੁਦੇ 'ਤੇ ਤਾਇਨਾਤ ਕੀਤਾ ਹੈ। ਇਸ ਮੌਕੇ ਏ. ਐਸ. ਪੀ. ਜ਼ੀਰਕਪੁਰ ਗਜ਼ਲਪ੍ਰੀਤ ਕੌਰ ਅਤੇ ਐਸ. ਐਚ. ਓ. ਥਾਣਾ ਢਕੌਲੀ ਸਤਿੰਦਰ ਸਿੰਘ ਵਲੋਂ ਹਰਨੇਕ ਸਿੰਘ ਦੇ ਮੋਢਿਆਂ 'ਤੇ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ ਗਈ।

ਇਸ ਮੌਕੇ ਅਧਿਕਾਰੀਆਂ ਨੇ ਹਰਨੇਕ ਸਿੰਘ ਨੂੰ ਤਰੱਕੀ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਤਰੱਕੀ ਹਰਨੇਕ ਸਿੰਘ ਵਲੋਂ ਪੁਲਿਸ ਵਿਭਾਗ ਵਿਚ ਨਿਭਾਈ ਗਈ ਮਿਹਨਤ, ਇਮਾਨਦਾਰੀ, ਲਗਨ ਤੇ ਸਮਰਪਿਤ ਸੇਵਾ ਦਾ ਸਨਮਾਨ ਹੈ।

ਹਰਨੇਕ ਸਿੰਘ ਨੇ ਤਰੱਕੀ ਲਈ ਆਪਣੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਭਵਿੱਖ ਵਿਚ ਵੀ ਆਪਣੀ ਡਿਊਟੀ ਪੂਰੀ ਇਮਾਨਦਾਰੀ, ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਉਂਦੇ ਰਹਿਣਗੇ।

ਪਿਛਲੀ ਖ਼ਬਰ ਸੜਕ ਹਾਦਸੇ ਦੇ ਮ੍ਰਿਤਕ ਦੇ ਪਰਿਵਾਰ ਨੂੰ ਬੀਮਾ ਕੰਪਨੀ ਨੇ ਦਿੱਤਾ ਇਕ ਕਰੋੜ ਰੁਪਏ ਦਾ ਮੁਆਵਜ਼ਾ ਅਗਲੀ ਖ਼ਬਰ ਦੋਵਾਂ (ਪੁਰਸ਼ ਅਤੇ ਮਹਿਲਾ) ਟੀਮਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ- CM ਮਾਨ