14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸੰਤ ਲੌਂਗੋਵਾਲ ਦੀ ਬਰਸੀ ਸਬੰਧੀ ਮੀਟਿੰਗ

ਲੌਂਗੋਵਾਲ (ਸੰਗਰੂਰ), 14 ਅਗਸਤ (ਵਿਨੋਦ, ਖੰਨਾ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ...

ਅਜੀਤ ਡੈਸਕ 14-08-2026

ਲੌਂਗੋਵਾਲ (ਸੰਗਰੂਰ), 14  ਅਗਸਤ (ਵਿਨੋਦ, ਖੰਨਾ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਮਨਾਈ ਜਾਣ ਵਾਲੀ ਬਰਸੀ ਦੇ ਸਬੰਧ ਵਿਚ ਅਹਿਮ ਮੀਟਿੰਗ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਵਿਖੇ ਹੋਈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਹਲਕਾ ਸੁਨਾਮ ਤੋਂ ਇੰਚਾਰਜ ਅਤੇ ਸੰਤ ਲੌਂਗੋਵਾਲ ਦੇ ਜਾਨਸ਼ੀਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਤ ਜੀ ਨੇ ਲੋਕਾਂ ਦੀ ਤਕਦੀਰ ਬਦਲ ਦੇਣ ਦਾ ਲਿਖਤੀ ਇਤਿਹਾਸਕ ਸਮਝੌਤਾ ਕੀਤਾ ਸੀ।

ਜਦੋਂ ਸਿੱਖਾਂ ਨੂੰ ਪੰਜਾਬ ਤੋਂ ਬਾਹਰ ਨਫ਼ਰਤ ਨਾਲ ਵੇਖਿਆ ਜਾਣ ਲੱਗਿਆ ਤਾਂ ਨਫ਼ਰਤ ਨੂੰ ਘਟਾਉਣ ਲਈ ਸਮਝੌਤਾ ਕਰਿਆ। ਪਰ ਸਮੇਂ ਦੀ ਹਕੂਮਤ ਨੇ ਸਮਝੌਤਾ ਲਾਗੂ ਨਾ ਕਰਕੇ ਪੰਜਾਬ ਨਾਲ ਵੱਡਾ ਧ੍ਰੋਹ ਕਮਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੰਤ ਜੀ ਦੀ ਸੰਗਤ ਦਾ ਨਿੱਘ ਪ੍ਰਾਪਤ ਹੋਇਆ ਹੈ ਸੰਤ ਜੀ ਨੂੰ ਅਕਸਰ ਸੁਚੇਤ ਕੀਤਾ ਜਾਂਦਾ ਪ੍ਰੰਤੂ ਉਨ੍ਹਾਂ ਕਦੇ ਵੀ ਮਰਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਦੇਸ਼ ਕੌਮ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ।

ਉਨ੍ਹਾਂ ਕਿਹਾ ਕਿ ਭਾਵੇਂ ਸੰਤ ਜੀ ਸ਼ਹਾਦਤ ਦਾ ਜਾਮ ਪੀ ਗਏ ਹਨ ਪ੍ਰੰਤੂ ਜਿਹੜੇ ਮਸਲਿਆਂ ਲਈ ਉਨ੍ਹਾਂ ਨੂੰ ਜਾਨ ਕੁਰਬਾਨ ਪਈ ਉਹ ਮੰਗਾਂ ਅੱਜ ਵੀ ਮੌਜੂਦ ਹਨ। ਇਸ ਮੀਟਿੰਗ ਨੂੰ ਜੀਤ ਸਿੰਘ ਸਿੱਧੂ ਸਾਬਕਾ ਚੇਅਰਮੈਨ, ਸੰਤ ਜੀ ਦੇ ਨਜ਼ਦੀਕੀ ਸਾਥੀ ਭਾਈ ਮਹਿੰਦਰ ਸਿੰਘ ਦੁੱਲਟ, ਗੁਰਚਰਨ ਸਿੰਘ ਸਮਾਘ ਸਾਬਕਾ ਡਾਇਰੈਕਟਰ, ਆੜ੍ਹਤੀ ਸੁਰਿੰਦਰ ਕੁਮਾਰ ਲੀਲਾ ਅਤੇ ਡਾ. ਮਲਵਿੰਦਰ ਸਿੰਘ ਸਿੱਧੂ ਨੇ ਸੰਬੋਧਨ ਕੀਤਾ।

ਇਸ ਮੌਕੇ , ਜਥੇ. ਉਦੇ ਸਿੰਘ ਲੌਂਗੋਵਾਲ, ਨਵਇੰਦਰ ਸਿੰਘ ਲੌਂਗੋਵਾਲ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਚਮਕੌਰ ਸਿੰਘ ਪੀ.ਏ., ਬਲਕਾਰ ਸਿੰਘ ਸੰਗਾਲਾ ਸੀ. ਮੀਤ ਪ੍ਰਧਾਨ, ਨਰਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਲਿਬੜਾ ਸਰਕਲ ਪ੍ਰਧਾਨ, ਰਮੇਸ਼ ਅਗਰਵਾਲ, ਗੁਰਮੀਤ ਸਿੰਘ ਸਿੱਧੂ ਸਾਬਕਾ ਇੰਸਪੈਕਟਰ, ਦਲਜੀਤ ਸਿੰਘ ਸਿੱਧੂ, ਮਾ. ਗੁਰਬਿੰਦਰ ਸਿੰਘ, ਹਰਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਹਰਜੀਤ ਸਿੰਘ ਗਿੱਲ ਤਿੰਨੇ ਜ਼ਿਲ੍ਹਾਂ ਸੀ. ਮੀਤ ਪ੍ਰਧਾਨ, ਹਰਮੇਸ਼ ਸਿੰਘ ਸਿੱਧੂ, ਕਰਨੈਲ ਸਿੰਘ ਜੱਸੇ ਕਾ, ਸੁਖਵਿੰਦਰ ਸਿੰਘ ਦੁੱਲਟ, ਦੀਦਾਰ ਸਿੰਘ ਕਾਲਾ ਭੁੱਲਰ, ਦਰਸ਼ਨ ਸਿੰਘ ਮੰਤਰੀ ਕਾ,  ਗੁਰਜੰਟ ਸਿੰਘ ਸਲਾਇਟ , ਮਿ. ਸੁਖਦੇਵ ਸਿੰਘ, ਜਥੇ. ਮਹਿਮਾ ਸਿੰਘ, ਬੱਲਮ ਸਿੰਘ, ਅਮਰਜੀਤ ਸਿੰਘ ਪੀ. ਏ., ਨੰਬਰਦਾਰ ਅਵਤਾਰ ਸਿੰਘ, ਗੁਰਸੇਵਕ ਸਿੰਘ ਚਹਿਲ, ਬਹਾਦਰ ਸਿੰਘ ਮੈਂਬਰ, ਚਮਕੌਰ ਸਿੰਘ ਅਕਾਲੀ, ਬੇਅੰਤ ਸਿੰਘ ਸੂਸਣ, ਗੋਬਿੰਦ ਸਿੰਘ ਰੰਧਾਵਾ ਹਾਜ਼ਰ ਸਨ।

ਪਿਛਲੀ ਖ਼ਬਰ ਕਤਲ ਕਾਂਡ ਤੋਂ ਬਾਅਦ ਸਨੌਰ ਥਾਣੇ ਨੂੰ ਮਿਲੇ ਨਵੇਂ ਥਾਣਾ ਮੁਖੀ ਅਵਤਾਰ ਸਿੰਘ ਅਗਲੀ ਖ਼ਬਰ ਕਿਸਾਨਾਂ ਵਲੋਂ ਲਟਕਦੇ ਮਸਲਿਆਂ ਨੂੰ ਲੈ ਕੇ ਲਗਾਇਆ ਧਰਨਾ ਚੌਥੇ ਦਿਨ 'ਚ ਸ਼ਾਮਿਲ