15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

80ਵੇਂ ਆਜ਼ਾਦੀ ਦਿਵਸ 'ਤੇ 'ਆਪ' ਯੂਥ ਵਿੰਗ ਨੇ ਜਲੰਧਰ ਵਿਖੇ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਨਾਲ ਕੱਢਿਆ ਮਾਰਚ

ਜਲੰਧਰ, 15 ਅਗਸਤ (ਦਵਿੰਦਰ) - 80ਵੇਂ ਆਜ਼ਾਦੀ ਦਿਵਸ 'ਤੇ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਰਕਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨਾਲ ਮਾਰਚ ਕੱਢ ਰਹੇ ਹਨ। ਇਸੇ ਤਰ੍ਹਾਂ 'ਆਪ' ਯੂਥ ਵਿੰਗ ਨੇ ਜਲੰਧਰ...

ਅਜੀਤ ਡੈਸਕ 15-08-2026

ਜਲੰਧਰ, 15 ਅਗਸਤ (ਦਵਿੰਦਰ) - 80ਵੇਂ ਆਜ਼ਾਦੀ ਦਿਵਸ 'ਤੇ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਰਕਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨਾਲ ਮਾਰਚ ਕੱਢ ਰਹੇ ਹਨ। ਇਸੇ ਤਰ੍ਹਾਂ 'ਆਪ' ਯੂਥ ਵਿੰਗ ਨੇ ਜਲੰਧਰ ਦੇ ਸ੍ਰੀ ਰਾਮ ਚੌਕ (ਕੰਪਨੀ ਬਾਗ ਚੌਕ) ਤੋਂ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਨਾਲ ਮਾਰਚ ਕੱਢਿਆ। ਵੱਡੀ ਗਿਣਤੀ ਵਿਚ 'ਆਪ' ਯੂਥ ਵਿੰਗ ਦੇ ਵਰਕਰ ਇਕੱਠੇ ਹੋਏ ਅਤੇ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ 'ਤੇ ਦੇਸ਼ ਦਾ ਤਿਰੰਗਾ ਝੰਡਾ ਫੜ ਕੇ ਮਾਰਚ ਕੀਤਾ।
'ਆਪ' ਦੇ ਜ਼ਿਲ੍ਹਾ ਦਿਹਾਤੀ ਯੂਥ ਪ੍ਰਧਾਨ ਗਗਨਦੀਪ ਸਿੰਘ ਨੇ ਕਿਹਾ ਕਿ ਉਹ 80ਵੇਂ ਆਜ਼ਾਦੀ ਦਿਵਸ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਨ। ਆਜ਼ਾਦੀ ਦੀ ਇਸ ਲੜਾਈ ਵਿਚ ਬਹੁਤ ਸਾਰੇ ਲੋਕ ਸ਼ਹੀਦ ਹੋਏ ਹਨ, ਜਿਨ੍ਹਾਂ ਨੂੰ ਉਹ ਸਲਾਮ ਕਰਦੇ ਹਨ। ਅੱਜ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਨਾਲ ਆਜ਼ਾਦੀ ਦਿਵਸ 'ਤੇ ਮਾਰਚ ਕੱਢਿਆ ਜਾ ਰਿਹਾ ਹੈ। ਮਾਰਚ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਯਾਦ ਕਰਨਾ ਹੈ ਜੋ ਆਜ਼ਾਦੀ ਦਿਵਸ 'ਤੇ ਸ਼ਹੀਦ ਹੋਏ ਸਨ।

ਪਿਛਲੀ ਖ਼ਬਰ ਝਾਰਖੰਡ : ਵਿਦਿਆਰਥੀਆਂ ਵਲੋਂ ਕੱਢੀ ਗਈ ਵਿਸ਼ਾਲ ਤਿਰੰਗਾ ਰੈਲੀ ਅਗਲੀ ਖ਼ਬਰ ਸੰਗਰੂਰ ਦੇ ਸਮਾਜ ਸੇਵੀ ਪ੍ਰਦੀਪ ਸਿੰਗਲਾ ਨੂੰ ਰਾਜ ਪੱਧਰੀ ਸਮਾਗਮ ਵਿਚ ਕੀਤਾ ਸਨਮਾਨਿਤ