18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਲੁਟੇਰਿਆਂ ਨੇ ਚਿੱਟੇ ਦਿਨ ਮੰਦਿਰ ਦੇ ਪੰਡਿਤ ਦੀ ਕੁੱਟਮਾਰ ਕਰਕੇ ਸੋਨੇ ਦੀ ਮੁੰਦਰੀ ਲੁੱਟੀ

ਕਾਲਾ ਸੰਘਿਆਂ (ਕਪੂਰਥਲਾ), 18 ਅਕਤੂਬਰ (ਬਲਜੀਤ ਸਿੰਘ ਸੰਘਾ)- ਕਾਲਾ ਸੰਘਿਆਂ ਤੋਂ ਸੁਲਤਾਨਪੁਰ ਜਾਂਦੀ ਸੜਕ ਤੇ ਸੰਧੂ...

ਅਜੀਤ ਡੈਸਕ 18-08-2026

ਕਾਲਾ ਸੰਘਿਆਂ (ਕਪੂਰਥਲਾ), 18 ਅਕਤੂਬਰ (ਬਲਜੀਤ ਸਿੰਘ ਸੰਘਾ)- ਕਾਲਾ ਸੰਘਿਆਂ ਤੋਂ ਸੁਲਤਾਨਪੁਰ ਜਾਂਦੀ ਸੜਕ ਤੇ ਸੰਧੂ ਚੱਠਾ ਚੌਂਕ ਨੇੜੇ ਚਿੱਟੇ ਦਿਨ ਇੱਕ ਮੰਦਿਰ ਦੇ ਪੁਜਾਰੀ ਪੰਡਿਤ ਕੋਲੋਂ ਸੋਨੇ ਦੀ ਮੁੰਦਰੀ ਲੁੱਟ ਲਏ ਜਾਣ ਅਤੇ ਉਸ ਨੂੰ ਕੁੱਟੇ ਜਾਣ ਦੀ ਸੂਚਨਾ ਮਿਲੀ ਹੈ। ਘਟਨਾ ਸਬੰਧੀ ਪੀੜਤ ਗੋਬਿੰਦ ਪ੍ਰਸਾਦਿ ਪਿੰਡ ਰਹੀਮਪੁਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਸਕੂਲ ਬੱਸ ਤੋਂ ਲੈਣ ਲਈ ਸੰਧੂ ਚੱਠਾ ਚੌਂਕ ਵੱਲ ਜਾ ਰਿਹਾ ਸੀ ਕਿ ਉਸ ਨੂੰ ਤਿੰਨ ਪਲਟੀਨਾ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਲਿਆ, ਜੋ ਨੰਗੇ ਮੂੰਹ ਸਨ ਅਤੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਨਹੀਂ ਸੀ।

ਉਨ੍ਹਾਂ ਨੇ ਉਸ ਦੇ ਪੁੱਠੇ ਹੱਥੀਏ ਮਾਰੇ ਅਤੇ ਉਸਦੀਆਂ ਜੇਬਾਂ ਫਰੋਲਦੇ ਹੋਏ ਕਿਹਾ ਕਿ ਜੋ ਕੁਝ ਵੀ ਤੇਰੇ ਕੋਲ ਹੈ ਤੁਰੰਤ ਕੱਢਦੇ ਨਹੀਂ ਤਾਂ ਧੌਣ ਲਾਹ ਦੇਵਾਂਗੇ ਪਰ ਉਸ ਕੋਲ ਕੋਈ ਪੈਸਾ ਜਾਂ ਕੁਝ ਨਹੀਂ ਸੀ ਤਾਂ ਲੁਟੇਰੇ ਉਸਦੇ ਪਾਈ ਸੋਨੇ ਦੇ ਮੁੰਦਰੀ ਚਪਟ ਕੇ ਲੈ ਗਏ ਅਤੇ ਉਸਦੇ ਮੋਟਰਸਾਈਕਲ ਦੀ ਚਾਬੀ ਵੀ ਕੱਢ ਕੇ ਨਾਲ ਲੈ ਗਏ।। ਪੀੜਿਤ ਵਿਅਕਤੀ ਵਲੋਂ ਕਾਲਾ ਸੰਘਿਆਂ ਪੁਲਿਸ ਚੌਂਕੀ ਵਿਖੇ ਇਤਲਾਹ ਦਿੱਤੀ ਗਈ ਹੈ।

ਪੀੜਿਤ ਨੇ ਕਿਹਾ ਕਿ ਜੇ ਦਿਨ ਦਿਹਾੜੇ ਹੀ ਨੰਗੇ ਮੂੰਹ ਬੇਖੌਫ ਲੁਟੇਰੇ ਇਸ ਤਰਾਂ ਲੁੱਟਣਗੇ ਤਾਂ ਆਮ ਲੋਕ ਕਿੱਥੇ ਜਾਣਗੇ ਕੀ ਕਰਨਗੇ। ਪੀੜਿਤ ਨੇ ਦੱਸਿਆ ਕਿ ਉਸ ਦੀ ਸੋਨੇ ਦੀ ਮੁੰਦਰੀ ਦੀ ਕੀਮਤ 70 ਤੋਂ 80 ਹਜ਼ਾਰ ਸੀ ਜੋ ਕਰੀਬ ਅੱਧਾ ਤੋਲਾ ਖਰੇ ਸੋਨੇ ਦੀ ਬਣੀ ਹੋਈ ਸੀ। ਉਸ ਦੇ ਨਾਲ ਮੌਕੇ ਤੇ ਹਾਜ਼ਿਰ ਪਿੰਡ ਹਰੀਮਪੁਰ ਨਿਵਾਸੀਆਂ ਨੇ ਪੁਲਿਸ ਨੂੰ ਲੁਟੇਰਿਆਂ ਤੱਕ ਪਹੁੰਚ ਕਰਕੇ ਇਨਸਾਫ਼ ਦਵਾਉਣ ਦੀ ਮੰਗ ਕੀਤੀ ਹੈ, ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਲਦ ਹੀ ਰਾਜ ਭਰ 'ਚ ਹਲਕਾ ਇੰਚਾਰਜ ਥਾਪੇਗਾ- ਤਰਸੇਮ ਸਿੰਘ ਅਗਲੀ ਖ਼ਬਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਸਰਪੰਚ ਸਮੇਤ ਕਈਆਂ ਖ਼ਿਲਾਫ਼ ਮੁਕੱਦਮਾ ਦਰਜ