18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੱਛਮੀ ਬੰਗਾਲ ’ਚ ਰਿਤਾਬ੍ਰਤ ਬੈਨਰਜੀ ਹੀ ਰਹਿਣਗੇ ਵਿਰੋਧੀ ਧਿਰ ਦੇ ਨੇਤਾ- ਹਾਈ ਕੋਰਟ

ਕੋਲਕਾਤਾ, 18 ਅਗਸਤ (ਪੀ.ਟੀ.ਆਈ)-ਕਲਕੱਤਾ ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਨੇ ਨਿਰਦੇਸ਼ ਦਿੱਤਾ ਕਿ ਟੀ.ਐਮ.ਸੀ. ਦੇ ਬਾਗੀ ਵਿਧਾਇਕ ਰਿਤਾਬ੍ਰਤ ਬੈਨਰਜੀ ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਬਣੇ ....

ਅਜੀਤ ਡੈਸਕ 18-08-2026

ਕੋਲਕਾਤਾ, 18 ਅਗਸਤ (ਪੀ.ਟੀ.ਆਈ)-ਕਲਕੱਤਾ ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਨੇ ਨਿਰਦੇਸ਼ ਦਿੱਤਾ ਕਿ ਟੀ.ਐਮ.ਸੀ. ਦੇ ਬਾਗੀ ਵਿਧਾਇਕ ਰਿਤਾਬ੍ਰਤ ਬੈਨਰਜੀ ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਬਣੇ ਰਹਿਣਗੇ, ਜਦੋਂ ਤੱਕ ਸਿੰਗਲ ਬੈਂਚ ਦੋ ਮਹੀਨਿਆਂ ਦੇ ਅੰਦਰ ਉਨ੍ਹਾਂ ਦੀ ਇਸ ਅਹੁਦੇ ‘ਤੇ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਫ਼ੈਸਲਾ ਨਹੀਂ ਲੈ ਲੈਂਦਾ। ਜਸਟਿਸ ਸ਼ੰਪਾ ਸਰਕਾਰ ਅਤੇ ਅਜੈ ਕੁਮਾਰ ਗੁਪਤਾ ਦੀ ਡਿਵੀਜ਼ਨ ਬੈਂਚ ਨੇ ਨਿਰਦੇਸ਼ ਦਿੱਤਾ ਕਿ ਸਿੰਗਲ ਬੈਂਚ ਟੀ.ਐਮ.ਸੀ ਦੇ ਮਮਤਾ ਬੈਨਰਜੀ ਧੜੇ ਨਾਲ ਸੰਬੰਧਿਤ ਵਿਧਾਇਕ ਸੋਭੰਦੇਬ ਚਟੋਪਾਧਿਆਏ ਵਲੋਂ ਵਿਧਾਨ ਸਭਾ ਸਪੀਕਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ ਅਤੇ ਦੋ ਮਹੀਨਿਆਂ ਦੇ ਅੰਦਰ ਇਸ ਮਾਮਲੇ ’ਤੇ ਫੈਸਲਾ ਕਰੇਗਾ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਸਿੰਗਲ ਬੈਂਚ ਨੇ 18 ਜੂਨ ਨੂੰ ਸਪੀਕਰ ਰਾਠਿੰਦਰ ਬੋਸ ਦੇ ਰਿਤਾਬ੍ਰਤ ਬੈਨਰਜੀ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਨਿਯੁਕਤ ਕਰਨ ਦੇ ਫ਼ੈਸਲੇ ਸੰਬੰਧੀ ਕਿਸੇ ਵੀ ਅੰਤਰਿਮ ਆਦੇਸ਼ ਨੂੰ ਰੱਦ ਕਰ ਦਿੱਤਾ ਸੀ।

ਪਿਛਲੀ ਖ਼ਬਰ ਏਮਜ਼ ਮੈਡੀਕਲ ਬੋਰਡ ਦੇ ਅਨੁਸਾਰ ਟਵਿਸ਼ਾ ਸ਼ਰਮਾ ਦੀ ਮੌਤ ਫਾਂਸੀ ਲੱਗਣ ਕਾਰਨ ਹੋਈ ਅਗਲੀ ਖ਼ਬਰ ਭਾਰਤ ਤੇ ਅਮਰੀਕਾ ਆਪਣੇ ਮਤਭੇਦ ਦੂਰ ਕਰਨ ਤੇ ਇਕ ਅਨੁਮਾਨਯੋਗ ਟੈਕਸ ਪ੍ਰਣਾਲੀ ਵੱਲ ਕੰਮ ਕਰਨ-ਰਾਜਦੂਤ ਗੋਰ