19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਸੀਅਤ ’ਚ ਨਾਮ ਨਾ ਹੋਣ ਦੀ ਰੰਜਿਸ਼ ’ਚ ਲੜਕੀ ਦੇ ਭਰਾ ਨੇ ਜੀਜੇ ਦਾ ਕੀਤਾ ਕਤਲ

ਐੱਸ. ਏ. ਐੱਸ. ਨਗਰ, 19 ਅਗਸਤ (ਕਪਿਲ ਵਧਵਾ) - ਸੈਕਟਰ-87 ਵਿਚ ਮੰਗਲਵਾਰ ਦੇਰ ਸ਼ਾਮ ਵਸੀਅਤ ਵਿਚ ਨਾਮ ਨਾ ਹੋਣ ਦੀ ਰੰਜਿਸ਼ ਨੂੰ ਲੈ ਕੇ ਇਕ ਵਿਅਕਤੀ ਵਲੋਂ ਆਪਣੇ ਜੀਜੇ ਦਾ ਕਥਿਤ ਤੌਰ ’ਤੇ ਚਾਕੂ ਅਤੇ ਰਾਡ ਨਾਲ...

ਅਜੀਤ ਡੈਸਕ 19-08-2026

ਐੱਸ. ਏ. ਐੱਸ. ਨਗਰ, 19 ਅਗਸਤ (ਕਪਿਲ ਵਧਵਾ) - ਸੈਕਟਰ-87 ਵਿਚ ਮੰਗਲਵਾਰ ਦੇਰ ਸ਼ਾਮ ਵਸੀਅਤ ਵਿਚ ਨਾਮ ਨਾ ਹੋਣ ਦੀ ਰੰਜਿਸ਼ ਨੂੰ ਲੈ ਕੇ ਇਕ ਵਿਅਕਤੀ ਵਲੋਂ ਆਪਣੇ ਜੀਜੇ ਦਾ ਕਥਿਤ ਤੌਰ ’ਤੇ ਚਾਕੂ ਅਤੇ ਰਾਡ ਨਾਲ ਹਮਲਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਕਤਲ ਤੋਂ ਬਾਅਦ ਮੁਲਜ਼ਮ ਪ੍ਰਦੀਪ ਸਿੰਘ ਅਤੇ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ, ਜੋ ਸੈਕਟਰ-66 ਦੀ ਰਹਿਣ ਵਾਲੀ ਹੈ, ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਮੀਨ-ਜਾਇਦਾਦ ਉਸ ਦੀ ਮਾਤਾ ਸਵਰਨਜੀਤ ਕੌਰ ਦੇ ਨਾਮ ਹੋ ਗਈ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਮਾਤਾ ਨੇ ਉਸ ਨੂੰ ਆਪਣੀ ਜਾਇਦਾਦ ਦਾ ਵਾਰਿਸ ਬਣਾਇਆ ਹੋਇਆ ਸੀ, ਜਦਕਿ ਉਸ ਦੇ ਭਰਾ ਪ੍ਰਦੀਪ ਸਿੰਘ ਨੂੰ ਵਾਰਿਸ ਨਹੀਂ ਬਣਾਇਆ ਗਿਆ ਸੀ।ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪ੍ਰਦੀਪ ਸਿੰਘ ਇਸ ਗੱਲ ਨੂੰ ਲੈ ਕੇ ਰੰਜਿਸ਼ ਰੱਖਦਾ ਸੀ। ਸੈਕਟਰ-87 ਵਿਚ ਸਵਰਨਜੀਤ ਕੌਰ ਦੇ ਨਾਮ ’ਤੇ ਲਗਭਗ ਦੋ ਕਨਾਲ ਜ਼ਮੀਨ ਹੈ, ਜਿੱਥੇ ਸ਼ਿਕਾਇਤਕਰਤਾ ਦੇ ਪਤੀ ਅਮਨਦੀਪ ਸਿੰਘ ਵਲੋਂ ਪ੍ਰਾਪਰਟੀ ਦਾ ਦਫ਼ਤਰ ਅਤੇ ਫਾਰਮ ਹਾਊਸ ਬਣਾਇਆ ਹੋਇਆ ਸੀ। ਰਮਨਦੀਪ ਕੌਰ ਅਨੁਸਾਰ 18 ਅਗਸਤ ਨੂੰ ਸ਼ਾਮ ਉਸ ਦਾ ਭਰਾ ਪ੍ਰਦੀਪ ਸਿੰਘ ਆਪਣੇ ਇਕ ਦੋਸਤ ਨਾਲ ਸੈਕਟਰ-87 ਸਥਿਤ ਦਫ਼ਤਰ ਵਿਚ ਆਇਆ। ਦੋਵਾਂ ਨੇ ਅਮਨਦੀਪ ਸਿੰਘ ਨਾਲ ਵਸੀਅਤ ਵਿਚ ਪ੍ਰਦੀਪ ਦਾ ਨਾਮ ਨਾ ਹੋਣ ਸੰਬੰਧੀ ਬਹਿਸ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪ੍ਰਦੀਪ ਸਿੰਘ ਨੇ ਆਪਣੇ ਕੋਲ ਰੱਖੇ ਚਾਕੂ ਨਾਲ ਅਮਨਦੀਪ ਸਿੰਘ ’ਤੇ ਹਮਲਾ ਕਰ ਦਿੱਤਾ। ਬਿਆਨ ਮੁਤਾਬਕ ਜਾਨ ਬਚਾਉਣ ਲਈ ਅਮਨਦੀਪ ਸਿੰਘ ਦਫ਼ਤਰ ਦੇ ਪਿਛਲੇ ਪਾਸੇ ਵੱਲ ਭੱਜਿਆ, ਪਰ ਪ੍ਰਦੀਪ ਸਿੰਘ ਅਤੇ ਉਸ ਦੇ ਸਾਥੀ ਨੇ ਉਸ ਨੂੰ ਫੜ ਲਿਆ। ਦੋਵਾਂ ਨੇ ਉਸ ’ਤੇ ਹਮਲਾ ਕਰਦਿਆਂ ਚਾਕੂ ਨਾਲ ਗਰਦਨ ਅਤੇ ਸਰੀਰ ’ਤੇ ਵਾਰ ਕੀਤੇ। ਇਸ ਦੌਰਾਨ ਪ੍ਰਦੀਪ ਦੇ ਸਾਥੀ ਵਲੋਂ ਕਥਿਤ ਤੌਰ ’ਤੇ ਹੱਥ ਵਿਚ ਫੜੀ ਰਾਡ ਨਾਲ ਅਮਨਦੀਪ ਸਿੰਘ ਦੇ ਸਿਰ ਅਤੇ ਛਾਤੀ ’ਤੇ ਵੀ ਵਾਰ ਕੀਤੇ ਗਏ। ਜ਼ਖ਼ਮੀ ਅਮਨਦੀਪ ਸਿੰਘ ਨੂੰ ਇਲਾਜ ਲਈ ਨਜ਼ਦੀਕੀ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਜਾਰੀ ਹੈ।

ਪਿਛਲੀ ਖ਼ਬਰ ਹੈਂਡ ਗਰਨੇਡ ਬਰਾਮਦ ਹੋਣ ਦੇ ਮਾਮਲੇ ਵਿਚ ਪੁਲਿਸ ਵਲੋਂ ਦਿੱਲੀ ਏਅਰਪੋਰਟ ਤੋਂ ਤਿੰਨ ਦੋਸ਼ੀ ਗ੍ਰਿਫਤਾਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਕਿਸੇ ਵੀ ਕੀਮਤ 'ਤੇ ਜਮੀਨਾਂ ਅਕੁਆਇਰ ਨਹੀਂ ਹੋਣ ਦੇਵੇਗਾ - ਜਨਮੇਜਾ ਸਿੰਘ ਸੇਖੋਂ