19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੁਰਸ਼ ਹਾਕੀ ਵਿਸ਼ਵ ਕੱਪ 2026 - ਭਾਰਤ ਨੇ 5-3 ਨਾਲ ਹਰਾਇਆ ਪਾਕਿਸਤਾਨ ਨੂੰ

ਐਮਸਟਲਵੀਨ, 19 ਅਗਸਤ - ਨੀਦਰਲੈਂਡ ਦੇ ਐਮਸਟਲਵੀਨ ਦੇ ਵੈਗਨਰ ਸਟੇਡੀਅਮ ਵਿਚ ਹੋਏ ਐਫ.ਆਈ.ਐਚ.ਪੁਰਸ਼ ਹਾਕੀ ਵਿਸ਼ਵ ਕੱਪ 2026 ਦੇ ਪੂਲ ਡੀ ਵਿਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਇਆ। ਇਸ ਮੈਚ ਬਿਵ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ...

ਅਜੀਤ ਡੈਸਕ 19-08-2026

ਐਮਸਟਲਵੀਨ, 19 ਅਗਸਤ - ਨੀਦਰਲੈਂਡ ਦੇ ਐਮਸਟਲਵੀਨ ਦੇ ਵੈਗਨਰ ਸਟੇਡੀਅਮ ਵਿਚ ਹੋਏ ਐਫ.ਆਈ.ਐਚ.ਪੁਰਸ਼ ਹਾਕੀ ਵਿਸ਼ਵ ਕੱਪ 2026 ਦੇ ਪੂਲ ਡੀ ਵਿਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਇਆ। ਇਸ ਮੈਚ ਬਿਵ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਨਾਕਆਊਟ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਪਾਕਿਸਤਾਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਇਸ ਮੈਚ ਵਿਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਜਦਕਿ 2 ਗੋਲ ਕੀਤੇ ਜਦਕਿ ਅਭਿਸ਼ੇਕ ਨੇ ਵੀ 2 ਗੋਲ ਕੀਤੇ। ਇਸ ਤੋਂ ਇਲਾਵਾ ਹਾਰਦਿਕ ਸਿੰਘ ਨੇ 1 ਗੋਲ ਕੀਤਾ। ਪਾਕਿਸਤਾਨ ਲਈ ਹਨਾਨ ਸ਼ਾਹਿਦ ਨੇ ਦੋ ਗੋਲ ਕੀਤੇ ਅਤੇ ਸੂਫ਼ੀਆਂ ਖ਼ਾਨ ਨੇ ਇੱਕ ਗੋਲ ਕੀਤਾ। ਪਿਛਲੇ 10 ਸਾਲਾਂ ਦੌਰਾਨ ਪਾਕਿਸਤਾਨ ਦੀ ਟੀਮ ਭਾਰਤ ਖ਼ਿਲਾਫ਼ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ।

 

ਪਿਛਲੀ ਖ਼ਬਰ ਸੁਨੀਲ ਸ਼ੈੱਟੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਦਾ ਬਿਕਰਮ ਸਿੰਘ ਮਜੀਠੀਆ ਨੂੰ ਖੁੱਲ੍ਹਾ ਚੈਲੰਜ