19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਦਾ ਬਿਕਰਮ ਸਿੰਘ ਮਜੀਠੀਆ ਨੂੰ ਖੁੱਲ੍ਹਾ ਚੈਲੰਜ

ਚੰਡੀਗੜ੍ਹ, 19 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਸੋਸ਼ਲ ਮੀਡੀਆ ''ਤੇ ਪਾਈ ਪੋਸਟ ਵਿਚ ਕਿਹਾ, ਚੋਰਾਂ ਨੂੰ ਸਾਰੀ ਦੁਨੀਆ ਚੋਰ ਹੀ ਨਜ਼ਰ ਆਉਂਦੀ ਹੈ... ਇਲਜ਼ਾਮ ਲਾਉਣੇ...

ਅਜੀਤ ਡੈਸਕ 19-08-2026

ਚੰਡੀਗੜ੍ਹ, 19 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਸੋਸ਼ਲ ਮੀਡੀਆ ''ਤੇ ਪਾਈ ਪੋਸਟ ਵਿਚ ਕਿਹਾ, ਚੋਰਾਂ ਨੂੰ ਸਾਰੀ ਦੁਨੀਆ ਚੋਰ ਹੀ ਨਜ਼ਰ ਆਉਂਦੀ ਹੈ... ਇਲਜ਼ਾਮ ਲਾਉਣੇ ਸੌਖੇ ਨੇ, ਪਰ ਸਬੂਤ ਦੇਣੇ ਔਖੇ।ਈ.ਡੀ. ਦੇ ਸਪੋਕਸਪਰਸਨ ਬਿਕਰਮ ਸਿੰਘ ਮਜੀਠੀਆ ਨੂੰ ਮੇਰਾ ਖੁੱਲ੍ਹਾ ਚੈਲੇਂਜ ਹੈ ਕਿ ਜੇਕਰ ਉਸ ਕੋਲ ਮੇਰੀ ਇਕ ਵੀ ਚੈਟ ਜਾਂ ਕਿਸੇ ਤੋਂ ਪੈਸੇ ਮੰਗਣ ਦਾ ਕੋਈ ਸਬੂਤ ਹੈ, ਤਾਂ ਓਹਨੂੰ ਜੱਗ ਜ਼ਾਹਿਰ ਕਰੇ। ਜਾਂ ਤਾਂ ਸਬੂਤ ਸਾਹਮਣੇ ਲਿਆਵੇ, ਜਾਂ ਫਿਰ ਜਨਤਕ ਮਾਫ਼ੀ ਮੰਗੇ... ਨਹੀਂ ਤਾਂ ਮਾਣਹਾਨੀ ਦੇ ਪਰਚੇ ਲਈ ਤਿਆਰ ਰਹੇ।
ਤੁਹਾਨੂੰ ਅਸਲ ਤਕਲੀਫ਼ ਇਹ ਹੈ ਕਿ ਆਮ ਘਰਾਂ ਦੇ ਮੁੰਡੇ ਅੱਗੇ ਕਿਵੇਂ ਆ ਗਏ ਤੇ ਤੁਹਾਡੀਆਂ ਵਾਰੀਆਂ ਕਿਉਂ ਟੁੱਟ ਗਈਆਂ। ਜਦੋਂ ਸਾਡੇ ਕੰਮਾਂ ਦਾ ਜਵਾਬ ਨਹੀਂ ਦੇ ਸਕਦੇ ਤਾਂ ਹੁਣ ਕੋਝੇ ਝੂਠ ਅਤੇ ਚਰਿੱਤਰ ਹੱਤਿਆ 'ਤੇ ਉਤਰ ਆਏ ਹੋ।ਅਸੀਂ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਹਿੰਮਤ ਹੈ ਤਾਂ ਸਾਡੇ ਕੰਮਾਂ ਦਾ ਜਵਾਬ ਦਿਓ, ਝੂਠੇ ਇਲਜ਼ਾਮਾਂ ਨਾਲ ਨਹੀਂ।

ਪਿਛਲੀ ਖ਼ਬਰ ਪੁਰਸ਼ ਹਾਕੀ ਵਿਸ਼ਵ ਕੱਪ 2026 - ਭਾਰਤ ਨੇ 5-3 ਨਾਲ ਹਰਾਇਆ ਪਾਕਿਸਤਾਨ ਨੂੰ ਅਗਲੀ ਖ਼ਬਰ ਪੁਰਸ਼ ਹਾਕੀ ਵਿਸ਼ਵ ਕੱਪ 2026 ਭਾਰਤ-ਪਾਕਿ ਮੁਕਾਬਲਾ - ਤੀਜੇ ਕੁਆਰਟਰ 'ਚ ਭਾਰਤ 4-2 ਨਾਲ ਅੱਗੇ