22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕੋਲਡਪਲੇ ਦਾ ਨਾਂਅ ਲੈ ਕੇ ਦਿਲਜੀਤ ਨੇ ਦੋਹਰੇ ਰਵੱਈਏ ’ਤੇ ਚੁੱਕੇ ਸਵਾਲ

ਅਹਿਮਦਾਬਾਦ, 22 ਨਵੰਬਰ (ਇੰਟ.)-ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜਕੱਲ੍ਹ ਆਪਣੇ ‘ਔਰਾ ਇੰਡੀਆ ਟੂਰ 2026’ ਕਰਕੇ ਚਰਚਾ ’ਚ ਹਨ। ਬੀਤੇ ਦਿਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਏ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੇ ’ਤੇ ਲੱਗ ਰਹੀਆਂ...

ਅਜੀਤ ਡੈਸਕ 22-11-2026

ਅਹਿਮਦਾਬਾਦ, 22 ਨਵੰਬਰ (ਇੰਟ.)-ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜਕੱਲ੍ਹ ਆਪਣੇ ‘ਔਰਾ ਇੰਡੀਆ ਟੂਰ 2026’ ਕਰਕੇ ਚਰਚਾ ’ਚ ਹਨ। ਬੀਤੇ ਦਿਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਏ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੇ ’ਤੇ ਲੱਗ ਰਹੀਆਂ ਪਾਬੰਦੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਕਿ, ਸਿਰਫ਼ ਉਨ੍ਹਾਂ ਉੱਤੇ ਹੀ ਪਾਬੰਦੀਆਂ ਕਿਉਂ ਲਗਾਈਆਂ ਜਾਂਦੀਆਂ ਹਨ।

ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਹਿਮਦਾਬਾਦ ਸ਼ੋਅ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਕੋਲਡਪਲੇ ਦੇ ਗਾਣਿਆਂ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਜਦੋਂ ਵਿਦੇਸ਼ੀ ਕਲਾਕਾਰ ਇਥੇ ਆ ਕੇ ਆਪਣੇ ਗਾਣਿਆਂ ਵਿਚ ਸ਼ਰਾਬ ਦੀਆਂ ਗੱਲਾਂ ਕਰਦੇ ਹਨ ਤਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ।

ਪਰ ਜਦੋਂ ਉਹੀ ਕੰਮ ਦਿਲਜੀਤ ਕਰਦੇ ਹਨ ਤਾਂ ਸਵਾਲ ਉੱਠਣ ਲੱਗ ਜਾਂਦੇ ਹਨ। ਉਨ੍ਹਾਂ ਨੇ ਪੁੱਛਿਆ ਕਿ ਇਹ ਦੋਹਰਾ ਰਵੱਈਆ ਕਿਉਂ ਹੈ? ਗਾਇਕ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਭਾਰਤ ਵਿਚ ਹੋਇਆ ਹੈ, ਫਿਰ ਉਨ੍ਹਾਂ ਨੂੰ ਬਾਹਰੋਂ ਆਇਆ ਹੋਇਆ ਕਲਾਕਾਰ ਕਿਉਂ ਕਿਹਾ ਜਾਂਦਾ ਹੈ? 

ਅਗਲੀ ਖ਼ਬਰ —ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ— ਭਾਰਤ ਨੇ ਸੈਮੀਫਾਈਨਲ ’ਚ ਬਣਾਈ ਜਗ੍ਹਾ ਥਾਈਲੈਂਡ ਨੂੰ 7-0 ਨਾਲ ਬੁਰੀ ਤਰ੍ਹਾਂ ਹਰਾਇਆ