20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਤਿੰਨ ਸਾਲ ਪਹਿਲਾਂ ਜਰਮਨ ਗਏ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ

ਗੱਗੋਮਾਹਲ (ਅੰਮ੍ਰਿਤਸਰ), 20 ਅਗਸਤ (ਬਲਵਿੰਦਰ ਸਿੰਘ ਸੰਧੂ) - ਪਰਿਵਾਰ ਦੇ ਉੱਜਵਲ ਭਵਿੱਖ ਲਈ ਤਿੰਨ ਸਾਲ ਪਹਿਲਾਂ ਜਰਮਨ ਗਏ ਗੁਰ ਸਾਹਿਬ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਸਾਹਿਬ ਸਿੰਘ ਦੇ ਪਿਤਾ ਗੁਰਜੀਤ...

ਅਜੀਤ ਡੈਸਕ 20-08-2026

ਗੱਗੋਮਾਹਲ (ਅੰਮ੍ਰਿਤਸਰ), 20 ਅਗਸਤ (ਬਲਵਿੰਦਰ ਸਿੰਘ ਸੰਧੂ) - ਪਰਿਵਾਰ ਦੇ ਉੱਜਵਲ ਭਵਿੱਖ ਲਈ ਤਿੰਨ ਸਾਲ ਪਹਿਲਾਂ ਜਰਮਨ ਗਏ ਗੁਰ ਸਾਹਿਬ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਸਾਹਿਬ ਸਿੰਘ  ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ 9 ਵਜੇ ਤੇ ਫਿਰ ਡੇਢ ਵਜੇ ਸਾਡੇ ਪੁੱਤਰ ਦੀ ਸਾਡੇ ਨਾਲ ਗੱਲ ਹੋਈ ਸੀ ।ਰਾਤ ਸਮੇਂ ਗੁਰ ਸਾਹਿਬ ਸਿੰਘ ਦੇ  ਤਾਇਆ ਪ੍ਰਗਟ ਸਿੰਘ ਨੂੰ ਗੁਰ ਸਾਹਿਬ ਸਿੰਘ ਦੀ ਮੌਤ ਬਾਰੇ ਜਾਣਕਾਰੀ ਪ੍ਰਾਪਤ ਹੋਈ । ਇਸ ਪਿੱਛੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮੌਕੇ 'ਤੇ ਇਕੱਤਰ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਦੀ ਸਰਕਾਰ ਪਾਸੋਂ ਮੰਗ ਹੈ ਕਿ ਮ੍ਰਿਤਕ ਗੁਰ ਸਾਹਿਬ ਸਿੰਘ ਦੀ ਮ੍ਰਿਤਕ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਾਈ ਜਾਵੇ ਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ।   

ਪਿਛਲੀ ਖ਼ਬਰ ਬੱਸ-ਮੋਟਰਸਾਈਕਲ ਦੀ ਟੱਕਰ 'ਚ ਪਤੀ-ਪਤਨੀ ਦੀ ਦਰਦਨਾਕ ਮੌਤ ਅਗਲੀ ਖ਼ਬਰ ਲੋਕਾਂ ਦੇ ਵੱਡੇ ਸਮੂਹ ਲਈ ਸਵਰਾਜ ਦੀ ਕੋਈ ਸੰਭਾਵਨਾ ਨਹੀਂ, ਜੇ ਇਕ ਆਦਮੀ ਇਸ ਦੇਸ਼ ਦੇ ਹਰ ਕਾਰੋਬਾਰ ਦਾ ਮਾਲਕ ਹੋਵੇ - ਰਾ...