08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਛੱਤੀਸਗੜ੍ਹ - ਕਾਰ ਦੇ ਨਦੀ ਚ ਡਿੱਗਣ ਕਾਰਨ ਇਕ ਪਰਿਵਾਰ ਦੇ ਚਾਰ ਮੈਂਬਰਾਂ ਮੌਤ

ਗਰੀਆਬੰਦ (ਛੱਤੀਸਗੜ੍ਹ), 9 ਨਵੰਬਰ - ਦੀਵਾਲੀ ਦੀ ਰਾਤ ਗਰੀਆਬੰਦ ਦੇ ਰਾਜਿਮ ਵਿਚ ਇਕ ਪਰਿਵਾਰ ਦੇ ਚਾਰ ਮੈਂਬਰਾਂ—ਜਿਨ੍ਹਾਂ ਵਿਚ ਇਕ ਜੋੜਾ ਅਤੇ ਉਨ੍ਹਾਂ ਦੇ...

ਅਜੀਤ ਡੈਸਕ 09-11-2026

ਗਰੀਆਬੰਦ (ਛੱਤੀਸਗੜ੍ਹ), 9 ਨਵੰਬਰ - ਦੀਵਾਲੀ ਦੀ ਰਾਤ ਗਰੀਆਬੰਦ ਦੇ ਰਾਜਿਮ ਵਿਚ ਇਕ ਪਰਿਵਾਰ ਦੇ ਚਾਰ ਮੈਂਬਰਾਂ—ਜਿਨ੍ਹਾਂ ਵਿਚ ਇਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਿਲ ਸਨ—ਦੀ ਕਾਰ 'ਟਿਲਾ ਐਨੀਕਟ' ਵਿਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ੀਤਲ ਸਾਹੂ, ਉਸਦੀ ਪਤਨੀ ਭਾਰਤੀ ਅਤੇ ਉਨ੍ਹਾਂ ਦੇ ਬੱਚਿਆਂ ਵਜੋਂ ਹੋਈ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਰਾਏਪੁਰ ਵਿਚ ਦੀਵਾਲੀ ਮਨਾਉਣ ਤੋਂ ਬਾਅਦ ਆਪਣੇ ਜੱਦੀ ਪਿੰਡ (ਪਸੂਦ) ਵਾਪਸ ਆ ਰਿਹਾ ਸੀ, ਜਦੋਂ ਕਾਰ ਬੇਕਾਬੂ ਹੋ ਗਈ ਅਤੇ ਘਰ ਤੋਂ ਸਿਰਫ਼ 3 ਕਿਲੋਮੀਟਰ ਦੂਰ ਨਦੀ ਵਿਚ ਡਿੱਗ ਗਈ। ਪੁਲਿਸ ਨੇ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮਾਮਲੇ ਦੀ ਜਾਂਚ ਜਾਰੀ ਹੈ।

ਪਿਛਲੀ ਖ਼ਬਰ ਕੱਲ੍ਹ ਰਾਤ, ਦਿੱਲੀ ਦੇ ਕਈ ਇਲਾਕਿਆਂ ਦਾ ਏ.ਕਿਆਊ.ਆਈ. 3000 ਤੋਂ ਵੱਧ ਸੀ - ਸੌਰਭ ਭਾਰਦਵਾਜ ਅਗਲੀ ਖ਼ਬਰ ਉਤਰਾਖੰਡ ਰਾਜ ਸਥਾਪਨਾ ਦਿਵਸ ਦੇ ਮੌਕੇ 'ਤੇ ਰਾਜ ਦੇ ਸਮੂਹ ਵਾਸੀਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ - ਪੁਸ਼ਕਰ ਸ...