21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੱਸ ਅੱਡਾ ਮਿਆਣੀ ਬਾਕਰਪੁਰ ਦੇ ਬਾਜ਼ਾਰ ਬੰਦ

ਢਿਲਵਾਂ, (ਕਪੂਰਥਲਾ) 21 ਅਗਸਤ (ਪ੍ਰਵੀਨ ਕੁਮਾਰ)-ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਇੱਥੇ ਭਰਵਾਂ ਹੁੰਗਾਰਾ ਮਿਲਿਆ ਹੈ। ਜੀ. ਟੀ. ਰੋਡ ਬੱਸ ਅੱਡਾ ਢਿਲਵਾਂ ਮਿਆਣੀ ਬਾਕਰਪੁਰ ਦੇ ਬਾਜ਼ਾਰ ਸਮੇਤ ਢਿਲਵਾਂ ਸ਼ਹਿਰ ਵਿਚ ਬਾਜ਼ਾਰ ਬੰਦ ਹਨ ।

ਅਜੀਤ ਡੈਸਕ 21-08-2026

ਢਿਲਵਾਂ, (ਕਪੂਰਥਲਾ) 21 ਅਗਸਤ (ਪ੍ਰਵੀਨ ਕੁਮਾਰ)-ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਇੱਥੇ ਭਰਵਾਂ ਹੁੰਗਾਰਾ ਮਿਲਿਆ ਹੈ। ਜੀ. ਟੀ. ਰੋਡ ਬੱਸ ਅੱਡਾ ਢਿਲਵਾਂ ਮਿਆਣੀ ਬਾਕਰਪੁਰ ਦੇ ਬਾਜ਼ਾਰ ਸਮੇਤ ਢਿਲਵਾਂ ਸ਼ਹਿਰ ਵਿਚ ਬਾਜ਼ਾਰ ਬੰਦ ਹਨ । ਪੰਜਾਬ ਬੰਦ ਨੂੰ ਲੈ ਕੇ ਰਾਸ਼ਟਰੀ ਰਾਜ ਮਾਰਗ ’ਤੇ ਆਵਾਜਾਈ ਘੱਟ ਦੇਖਣ ਨੂੰ ਮਿਲ ਰਹੀ ਹੈ ਤੇ ਹਰ ਸਮੇਂ ਵਿਅਸਤ ਰਹਿਣ ਵਾਲਾ ਟੋਲ ਪਲਾਜ਼ਾ ਢਿਲਵਾਂ ਸੁੰਨਸਾਨ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਸਕੱਤਰ ਤਰਸੇਮ ਸਿੰਘ ਬੰਨ੍ਹੇਮੱਲ੍ਹ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਇੱਥੇ ਪਹੁੰਚ ਕੇ ਬੰਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸੁਰੱਖਿਆ ਦੇ ਮੱਦੇਨਜ਼ਰ ਮੌਕੇ ’ਤੇ ਮੌਜੂਦ ਹਨ।

ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ 'ਤੇ ਭੁਲੱਥ ਦੇ ਬਾਜ਼ਾਰ ਮੁਕੰਮਲ ਬੰਦ ਅਗਲੀ ਖ਼ਬਰ ਪੰਜਾਬ ਬੰਦ ਨੂੰ ਲੈ ਕੇ ਕੁਹਾੜਾ ਚੌਂਕ ’ਚ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸਰੱਖਿਆ ਪ੍ਰਬੰਧ