ਨਸਰਾਲਾ, (ਹੁਸ਼ਿਆਰਪੁਰ), 27 ਅਗਸਤ (ਸਤਵੰਤ ਸਿੰਘ ਥਿਆੜਾ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਬਣਾਈ ਗਈ ਸਾਂਝੀ ਤਾਲਮੇਲ ਕਮੇਟੀ ਵਲੋਂ ਉਲੀਕੇ ਗਏ ਸੰਘਰਸ਼ ਦੇ ਤਹਿਤ ਅੱਜ ਸਮੂਹਿਕ ਛੁੱਟੀ ਕਰਕੇ ਕੀਤੇ ਜਾ ਰਹੇ ਐਕਸ਼ਨਾਂ ਵਿਚ ਸਮੂਹਿਕ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਇਲਾਕੇ ਦੇ ਸਰਕਾਰੀ ਸਕੂਲ, ਸਰਕਾਰੀ ਬੈਂਕ, ਸਿਹਤ ਸਹੂਲਤਾਂ ਆਦਿ ਸਰਕਾਰੀ ਅਦਾਰੇ ਬੰਦ ਹਨ। ਇਸ ਦੌਰਾਨ ਸੜਕੀ ਆਵਾਜਾਈ, ਨਿੱਜੀ ਸਕੂਲ, ਬਜ਼ਾਰ ਤੇ ਨਿੱਜੀ ਬੈਂਕਾ ਆਦਿ ਆਮ ਵਾਂਗ ਖੁੱਲ੍ਹੇ ਹਨ। ਇਸ ਮੌਕੇ ਵਿਕਾਸ ਸ਼ਰਮਾ ਜ਼ਿਲ੍ਹਾ ਪ੍ਰੈਸ ਸਕੱਤਰ ਸਰਕਾਰੀ ਟੀਚਾਰਜ਼ ਯੂੁਨੀਅਨ ਪੰਜਾਬ, ਦੁਲਬਾਗ ਸਿੰਘ ਸਬਅਰਬਨ ਡਵੀਜ਼ਨ ਪ੍ਰਧਾਨ ਟੀ. ਐੱਸ. ਯੂ. ਹੁਸ਼ਿਆਰਪੁਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ 18% ਡੀ. ਏ. ਘੱਟ ਮਿਲ ਰਿਹਾ ਹੈ, ਜਿਸ ਦੀ ਪੁਸ਼ਟੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਿੰਗਲ ਬੈਂਚ ਤੇ ਡਬਲ ਬੈਂਚ ਵਲੋ ਮੁਲਾਜ਼ਮਾਂ ਨੂੰ 31 ਅਗਸਤ ਤੱਕ ਦੇਣ ਦਾ ਹੁਕਮ ਕੀਤਾ ਸੀ ਤੇ ਨਾਲ ਹੀ ਦੇਰੀ ਕਰਨ ਤੇ 6% ਵਿਆਜ ਦੇਣ ਦੀ ਅਦਾਇਗੀ ਦੇਣ ਦੀ ਸਰਕਾਰ ਨੂੰ ਸਖ਼ਤ ਹਦਾਇਤਾਂ ਕੀਤੀਆਂ ਹਨ। ਇਸ ਦੇ ਨਾਲ ਹੀ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜੋ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਇਸੇ ਤਰ੍ਹਾਂ 17 ਜੁਲਾਈ 2020 ਨੂੰ ਪੰਜਾਬ ਦੇ ਮੁਲਾਜ਼ਮਾਂ ਤੇ ਥੋਪੇ ਕੇਂਦਰੀ ਸਕੇਲ ਦਾ ਜਾਰੀ ਪੱਤਰ ਵਾਪਿਸ ਲੈਣਾ ਮੁੱਖ ਮੰਗਾਂ ਹਨ।
ਤਾਜ਼ਾ ਖ਼ਬਰਾਂ
Free
ਮਹਾ ਹੜਤਾਲ ਮੌਕੇ ਸਰਕਾਰੀ ਅਦਾਰੇ ਬੰਦ, ਬਾਕੀ ਜ਼ਿੰਦਗੀ ਆਮ ਵਾਂਗ
ਨਸਰਾਲਾ, (ਹੁਸ਼ਿਆਰਪੁਰ), 27 ਅਗਸਤ (ਸਤਵੰਤ ਸਿੰਘ ਥਿਆੜਾ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਬਣਾਈ ਗਈ ਸਾਂਝੀ ਤਾਲਮੇਲ ਕਮੇਟੀ ਵਲੋਂ ਉਲੀਕੇ ਗਏ ਸੰਘਰਸ਼ ਦੇ ਤਹਿਤ ਅੱਜ ਸਮੂਹਿਕ ਛੁੱਟੀ ਕਰਕੇ ਕੀਤੇ ਜਾ ਰਹੇ ਐਕਸ਼ਨਾਂ ਵਿਚ ਸਮੂਹਿਕ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਅਜੀਤ ਡੈਸਕ
27-08-2026