21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਲਾਚੌਰ ਵਿੱਚ ਆਮ ਵਾਂਗ ਖੁੱਲ੍ਹੀਆ ਰਹੀਆਂ ਦੁਕਾਨਾਂ

ਬਲਾਚੌਰ 21 ਅਗਸਤ (ਦੀਦਾਰ ਸਿੰਘ ਬਲਾਚੌਰੀਆ) ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੀ ਗਈ ਪੰਜਾਬ ਬੰਦ ਦੇ ਸੱਦੇ ਨੂੰ ਨਾਮਾਤਰ ਹੁੰਗਾਰਾ ਮਿਲਿਆ ਜਦੋਂ ਕਿ ਵਪਾਰ ਮੰਡਲ ਵਾਲਿਆਂ ਨੇ ਦੁਕਾਨਾਂ ਬੰਦ ....

ਅਜੀਤ ਡੈਸਕ 21-08-2026

ਬਲਾਚੌਰ 21 ਅਗਸਤ (ਦੀਦਾਰ ਸਿੰਘ ਬਲਾਚੌਰੀਆ) ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੀ ਗਈ ਪੰਜਾਬ ਬੰਦ ਦੇ ਸੱਦੇ ਨੂੰ ਨਾਮਾਤਰ ਹੁੰਗਾਰਾ ਮਿਲਿਆ ਜਦੋਂ ਕਿ ਵਪਾਰ ਮੰਡਲ ਵਾਲਿਆਂ ਨੇ ਦੁਕਾਨਾਂ ਬੰਦ ਕਰਾਉਣ ਆਏ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸਬੰਧਤ ਕੁ ਆਗੂਆਂ ਦੀ ਗੱਲ ਨੂੰ ਅਣਸੁਣਿਆ ਕਰਕੇ ਦੁਕਾਨਾਂ ਬੰਦ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਜੱਦੋ ਇਹ ਆਗੂ ਦੁਕਾਨਾਂ ਬੰਦ ਕਰਾ ਰਹੇ ਸਨ ਤਾਂ ਵਪਾਰ ਮੰਡਲ ਨਾਲ ਸਬੰਧਤ ਆਗੂ ਅੱਧ ਪਚੱਧੀਆ ਬੰਦ ਦੁਕਾਨਾਂ ਨੂੰ ਖੁੱਲਵਾ ਰਹੇ ਸਨ। ਬਲਾਚੌਰ ਵਿੱਚ ਕੁੱਝ ਥਾਂਈ ਵਪਾਰ ਮੰਡਲ ਦੇ ਆਗੂ ਦੁਕਾਨਾਂ ਬੰਦ ਕਰਨ ਹਿੱਤ ਸ਼ਾਂਤਮਈ ਅਪੀਲ ਕਰਨ ਵਾਲਿਆਂ ਤੇ ਹਾਵੀ ਹੁੰਦੇ ਦੇਖੇ ਗਏ। ਪਰ ਪੁਲਸ ਪ੍ਰਸ਼ਾਸਨ ਵੱਲੋ ਸ਼ਾਨਦਾਰ ਭੂਮਿਕਾ ਅਦਾ ਕੀਤੀ।

ਪਿਛਲੀ ਖ਼ਬਰ ਸੰਘੋਲ 'ਚ ਕੌਮੀ ਇਨਸਾਫ ਮੋਰਚੇ ਦੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਬਲਾਚੌਰ ਵਿੱਚ ਆਮ ਵਾਂਗ ਖੁੱਲ੍ਹੀਆ ਰਹੀਆਂ ਦੁਕਾਨਾਂ