ਸੰਘੋਲ, 21 ਅਗਸਤ (ਪਰਮਵੀਰ ਸਿੰਘ ਧਨੋਆ) - ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਖੇਤਰ 'ਚ ਭਰਵਾਂ ਹੁੰਗਾਰਾ ਮਿਲਿਆ ਹੈ। ਕਸਬਾ ਸੰਘੋਲ, ਖੇੜੀ ਨੌਧ ਸਿੰਘ ਤੇ ਭੜੀ ਦੇ ਵਪਾਰਕ ਸੰਸਥਾਨ ਮੁਕੰਮਲ ਬੰਦ ਰਹੇ। ਖੇਤਰ ਦੇ ਪ੍ਰਾਈਵੇਟ ਸਕੂਲ ਬੰਦ ਰਹੇ ਜਦੋਂਕਿ ਸਰਕਾਰੀ ਸਕੂਲ ਖੁਲ੍ਹੇ ਰਹੇ ਲੇਕਿਨ ਓਥੇ ਬੱਚਿਆਂ ਦੀ ਘੱਟ ਹਾਜ਼ਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਖੇਤਰ ਚੋਂ ਲੰਘਦੇ ਚੰਡੀਗੜ੍ਹ - ਲੁਧਿਆਣਾ ਹਾਈਵੇ ਅਤੇ ਪਿੰਡਾਂ ਚੋਂ ਲੰਘਣ ਵਾਲੀਆਂ ਪ੍ਰਾਈਵੇਟ ਬਸਾਂ ਦੀ ਆਵਾਜਾਈ ਬੰਦ ਰਹੀ।