23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਿਕਰਮਜੀਤ ਸਿੰਘ ਕੋਹਾੜ ਨੂੰ ਨਿਯੁਕਤ ਕੀਤਾ ਗਿਆ ਮਾਰਕੀਟ ਕਮੇਟੀ ਢਿਲਵਾਂ ਦਾ ਚੇਅਰਮੈਨ

ਢਿਲਵਾਂ,(ਕਪੂਰਥਲਾ) 23 ਅਗਸਤ (ਪ੍ਰਵੀਨ ਕੁਮਾਰ ) - ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਕੀਤੀਆਂ ਗਈਆਂ ਨਿਯੁਕਤੀਆਂ ਦੇ ਤਹਿਤ ਮਾਰਕੀਟ ਕਮੇਟੀ ਢਿਲਵਾਂ ਦਾ ਚੇਅਰਮੈਨ ਬਿਕਰਮਜੀਤ ਸਿੰਘ ਕੋਹਾੜ ਨੂੰ ਨਿਯੁਕਤ ਕੀਤਾ ਗਿਆ ਹੈ।ਇਸ...

ਅਜੀਤ ਡੈਸਕ 23-08-2026

ਢਿਲਵਾਂ,(ਕਪੂਰਥਲਾ) 23 ਅਗਸਤ (ਪ੍ਰਵੀਨ ਕੁਮਾਰ ) - ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਕੀਤੀਆਂ ਗਈਆਂ ਨਿਯੁਕਤੀਆਂ ਦੇ ਤਹਿਤ ਮਾਰਕੀਟ ਕਮੇਟੀ ਢਿਲਵਾਂ ਦਾ ਚੇਅਰਮੈਨ ਬਿਕਰਮਜੀਤ ਸਿੰਘ ਕੋਹਾੜ ਨੂੰ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਆਪਣੀ ਹੋਈ ਇਸ ਨਿਯੁਕਤੀ ਤੇ ਬਿਕਰਮਜੀਤ ਸਿੰਘ ਕੋਹਾੜ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ,ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਭੁਲੱਥ ਦੇ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਸੋਂਪੀ ਹੈ, ਉਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦਾ ਰਾਜਪੁਰਾ ਵਿਚ ਸਵਾਗਤ ਅਗਲੀ ਖ਼ਬਰ ਹਰਕੀਤ ਸਿੰਘ ਨਿੱਝਰ ਨੂੰ ਮਾਰਕੀਟ ਕਮੇਟੀ ਆਦਮਪੁਰ ਦਾ ਨਵਾਂ ਚੇਅਰਮੈਨ ਕੀਤਾ ਗਿਆ ਨਿਯੁਕਤ