23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦਾ ਰਾਜਪੁਰਾ ਵਿਚ ਸਵਾਗਤ

ਰਾਜਪੁਰਾ (ਪਟਿਆਲਾ), 23 ਅਗਸਤ (ਰਣਜੀਤ ਸਿੰਘ) - ਅੱਜ ਇੱਥੇ ਨਿਰਮਲ ਸਿੰਘ ਸੇਖਨਮਾਜਰਾ ਦੀ ਅਗਵਾਈ ਦੇ ਵਿਚ ਇਕ ਸਮਾਗਮ ਕਰਾਇਆ ਗਿਆ, ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖੀ ਅਤੇ ਐਮ.ਪੀ. ਅੰਮ੍ਰਿਤਪਾਲ ਸਿੰਘ ਖ਼ਾਲਸਾ...

ਅਜੀਤ ਡੈਸਕ 23-08-2026

ਰਾਜਪੁਰਾ (ਪਟਿਆਲਾ), 23  ਅਗਸਤ (ਰਣਜੀਤ ਸਿੰਘ) - ਅੱਜ ਇੱਥੇ ਨਿਰਮਲ ਸਿੰਘ ਸੇਖਨਮਾਜਰਾ ਦੀ ਅਗਵਾਈ ਦੇ ਵਿਚ ਇਕ ਸਮਾਗਮ ਕਰਾਇਆ ਗਿਆ, ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖੀ ਅਤੇ ਐਮ.ਪੀ. ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਬਾਪੂ ਤਰਸੇਮ ਸਿੰਘ ਜੀ ਖ਼ਾਲਸਾ ਅਤੇ ਐਮ.ਪੀ. ਸਰਬਜੀਤ ਸਿੰਘ ਖ਼ਾਲਸਾ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ ਉਨ੍ਹਾਂ ਨੇ ਠਾਠਾਂ ਮਾਰਦੇ ਇਕੱਠ ਨੂੰ ਵੇਖ ਕੇ ਕਿਹਾ ਕਿ 2027 ਦੇ ਵਿਚ ਅਕਾਲੀ ਦਲ ਵਾਰਿਸ ਪੰਜਾਬ  ਦੇ ਪਾਰਟੀ ਦੀ ਸਰਕਾਰ ਬਣਨੀ ਤੈ ਹੈ । ਉਨ੍ਹਾਂ ਨੇ ਕਿਹਾ ਕਿ ਪਾਰਟੀ ਸਭ ਤੋਂ ਪਹਿਲਾਂ ਸਰਕਾਰ ਬਣਨ 'ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਵੇਗੀ, ਪੰਜਾਬ ਦੇ ਵਿਚੋਂ ਨਸ਼ਾ ਖ਼ਤਮ ਕਰੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇਗੀ। ਉਨ੍ਹਾਂ ਬਾਕੀ ਪਾਰਟੀਆਂ ਦੇ ਕਾਰਗੁਜ਼ਾਰੀ ਬਾਰੇ ਕਿਹਾ ਕਿ ਪੰਜਾਬ ਵਿਚ ਜਿਹੜੀ ਪਾਰਟੀ ਆਈ ਉਸਨੇ ਪੰਜਾਬ ਨੂੰ ਲੁੱਟਣ ਤੋਂ  ਸਿਵਾਏ ਕੋਈ ਕੰਮ ਨਹੀਂ ਕੀਤਾ।

ਪਿਛਲੀ ਖ਼ਬਰ ਮਾਰਕੀਟ ਕਮੇਟੀ ਸੰਦੌੜ ਦੇ ਨਵੇਂ ਚੇਅਰਮੈਨ ਬਣੇ ਸੰਦੀਪ ਸਿੰਘ ਹਥਨ ਅਗਲੀ ਖ਼ਬਰ ਬਿਕਰਮਜੀਤ ਸਿੰਘ ਕੋਹਾੜ ਨੂੰ ਨਿਯੁਕਤ ਕੀਤਾ ਗਿਆ ਮਾਰਕੀਟ ਕਮੇਟੀ ਢਿਲਵਾਂ ਦਾ ਚੇਅਰਮੈਨ