24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਹੰਡਿਆਇਆ ਵਿਖੇ ਮੀਰੀ ਪੀਰੀ ਖਾਲਸਾ ਮਾਰਚ ਦਾ ਸੰਗਤਾਂ ਵਲੋ ਭਰਵਾਂ ਸਵਾਗਤ

ਹੰਡਿਆਇਆ/ਬਰਨਾਲਾ, 24 ਅਗਸਤ (ਗੁਰਜੀਤ ਸਿੰਘ ਖੁੱਡੀ)- ਮੀਰੀ ਪੀਰੀ ਖਾਲਸਾ ਮਾਰਚ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ...

ਅਜੀਤ ਡੈਸਕ 24-08-2026

ਹੰਡਿਆਇਆ/ਬਰਨਾਲਾ, 24 ਅਗਸਤ (ਗੁਰਜੀਤ ਸਿੰਘ ਖੁੱਡੀ)- ਮੀਰੀ ਪੀਰੀ ਖਾਲਸਾ ਮਾਰਚ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਦੂਜੇ ਦਿਨ ਦੇ ਪੜਾਅ ਤਹਿਤ ਅੱਜ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸਕੱਤਰ ਕਮੇਟੀ ਦੇ ਗੁਰਵਿੰਦਰ ਸਿੰਘ ਮਥਰੇਵਾਲ, ਭਗਵੰਤ ਸਿੰਘ ਧੰਗੇੜਾ, ਸੁਖਵੀਰ ਸਿੰਘ ਐਡੀਸਨਲ ਸਕੱਤਰ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਅਤੇ ਪੰਜ ਪਿਆਰਿਆਂ ਦੀ ਆਗਵਾਈ ਵਿਚ ਮੀਰੀ ਪੀਰੀ ਖਾਲਸਾ ਮਾਰਚ ਕਸਬਾ ਹੰਡਿਆਇਆ ਦੇ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀ ਵਿਖ਼ੇ ਪੁੱਜਿਆ l

ਇਸ ਮਾਰਚ ਦਾ ਸਵਾਗਤ ਕਰਨ ਵਾਲਿਆਂ ਵਿਚ ਸਾਬਕਾ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ, ਸ੍ਰੋਮਣੀ ਕਮੇਟੀ ਮੈਬਰ ਬਾਬਾ ਬੂਟਾ ਸਿੰਘ ਗੁਰਥੜੀ, ਬੀਬੀ ਬਲਜੀਤ ਕੌਰ ਘੁੰਨਸ, ਜਥੇਦਾਰ ਜਰਨੈਲ ਸਿੰਘ ਭੋਤਨਾ, ਮੈਨੇਜਰ ਨਿਰਮਲ ਸਿੰਘ ਰਾਜੀਆ, ਮੈਨੇਜਰ ਕੁਲਦੀਪ ਸਿੰਘ ਸੇਖਾ, ਮੁੱਖ ਪ੍ਰਚਾਰਕ ਸਰਬਜੀਤ ਢੋਡੀਆਂ, ਪ੍ਰਧਾਨ ਸਿੰਗਾਰਾ ਸਿੰਘ ਰਾਜੀਆ, ਜੋਗਿੰਦਰ ਸਿੰਘ ਸ਼ਾਹ ਜੀ, ਹਾਕਮ ਸਿੰਘ ਭਰੀ, ਬਲਵਿੰਦਰ ਸਿੰਘ ਭਰੀ, ਜਗਤਾਰ ਸਿੰਘ ਭਰੀ, ਬੂਟਾ ਸਿੰਘ ਭਰੀ, ਬਲਦੇਵ ਸਿੰਘ ਭਰੀ, ਬਾਬਾ ਹਾਕਮ ਸਿੰਘ ਨੂੰ ਪ੍ਰਬੰਧਕਾ ਵਲੋ ਸਿਰਪਾਓ ਪਾ ਕੇ ਸਨਮਾਨਿਤ ਕੀਤਾ l ਇਸ ਮੌਕੇ ਥਾਣਾ ਸਦਰ ਇੰਚਾਰਜ ਜਗਜੀਤ ਸਿੰਘ, ਚੌਂਕੀ ਇੰਚਾਰਜ ਤਰਸੇਮ ਸਿੰਘ ਏ. ਐਸ. ਆਈ, ਗੁਰਬਖਸ਼ੀਸ ਸਿੰਘ ਆਦਿ ਸਮੇਤ ਹੋਰ ਪੁਲਿਸ ਪਾਰਟੀ ਵਲੋ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ l

ਪਿਛਲੀ ਖ਼ਬਰ 30 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਬਰਾਮਦ, ਮਾਮਲਾ ਦਰਜ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਕਾਰ ਚਾਲਕ 'ਤੇ ਮਾਮਲਾ ਦਰਜ