25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪਿੰਡ ਵਾਸੀਆਂ ਨੇ ਲਿਆ ਸਖ਼ਤ ਫ਼ੈਸਲਾ

ਦਿੜ੍ਹਬਾ ਮੰਡੀ/ਕੌਹਰੀਆ (ਸੰਗਰੂਰ), 25 ਅਗਸਤ (ਜਸਵੀਰ ਸਿੰਘ ਔਜਲਾ/ਜਸਵੀਰ ਸਿੰਘ ਔਜਲਾ) - ਹਲਕਾ ਦਿੜ੍ਹਬਾ ਦੇ ਕਸਬਾ ਕੌਹਰੀਆਂ ਦੇ ਨੇੜਲੇਪਿੰਡ ਉਭਿਆਂ ਵਿਖੇ ਗ੍ਰਾਮ ਪੰਚਾਇਤ ਸਭਾ ਕੀਤੀ ਗਈ। ਇਸ ਮੌਕੇ ਸਰਪੰਚ ਦੀ ਮੌਜੂਦਗੀ...

ਅਜੀਤ ਡੈਸਕ 25-08-2026

ਦਿੜ੍ਹਬਾ ਮੰਡੀ/ਕੌਹਰੀਆ (ਸੰਗਰੂਰ), 25 ਅਗਸਤ (ਜਸਵੀਰ ਸਿੰਘ ਔਜਲਾ/ਜਸਵੀਰ ਸਿੰਘ ਔਜਲਾ) - ਹਲਕਾ ਦਿੜ੍ਹਬਾ ਦੇ ਕਸਬਾ ਕੌਹਰੀਆਂ ਦੇ ਨੇੜਲੇ ਪਿੰਡ ਉਭਿਆਂ ਵਿਖੇ ਗ੍ਰਾਮ ਪੰਚਾਇਤ ਸਭਾ ਕੀਤੀ ਗਈ। ਇਸ ਮੌਕੇ ਸਰਪੰਚ ਦੀ ਮੌਜ਼ੂਦਗੀ ਵਿਚ ਮਤਾ ਪਾਸ ਕੀਤਾ ਗਿਆ ਕਿ ਪਿੰਡ ਵਿਚ ਹੋ ਰਹੀਆਂ ਬਹੁਤ ਜਿਆਦਾ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਨਗਰ ਪੰਚਾਇਤ ਅਤੇ ਪਿੰਡ ਨਿਵਾਸੀਆਂ ਦੀ ਮੌਜ਼ੂਦਗੀ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਸਾਰੇ ਰਸਤਿਆਂ ਵਿਚ ਪਹਿਰਾ ਲਗਾਇਆ ਜਾਵੇਗਾ। ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੇ ਲਈ ਇਹ ਮਤਾ ਪਾਇਆ ਗਿਆ। ਪਿੰਡ ਵਿਚ ਜੋ ਵੀ ਚੋਰੀ ਕਿਸੇ ਤਰ੍ਹਾਂ ਦੀ ਵੀ ਚਰਿੀ ਕਰੇਗਾ ਪਿੰਡ ਵਾਸੀਆਂ ਵਲੋਂ ਉਸ ਦੀ ਜ਼ਮਾਨਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਇਨ੍ਹਾਂ ਦੀ ਜ਼ਮਾਨਤ ਕਰਵਾਵੇਗਾ ਉਸ ਦਾ ਪਿੰਡ ਵਿਚੋਂ ਬਾਈਕਾਟ ਕੀਤਾ ਜਾਵੇਗਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।  ਜੋ ਨਸ਼ੇੜੀ ਬੰਦਾ ਪਿੰਡ ਵਿਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਪਿੰਡ ਵਿਚੋਂ ਕਿਸੇ ਵੀ ਨਸ਼ੇ ਵੇਚਣ ਵਾਲੇ ਵਿਅਕਤੀ ਦੀ ਜ਼ਮਾਨਤ 'ਤੇ ਫ਼ਰਦ ਨਹੀਂ ਲਗਾਈ ਜਾਵੇਗੀ।

ਪਿਛਲੀ ਖ਼ਬਰ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਹਿਰਾ ਮੁਹੱਬਤ ਥਰਮਲ ਦੇ ਚਾਰੇ ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਅਗਲੀ ਖ਼ਬਰ ਆਈਆਈਟੀ ਦਿੱਲੀ ਐਮਐਸਸੀ ਫਿਜ਼ਿਕਸ ਵਿਦਿਆਰਥੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਲਈ ਕਮੇਟੀ ਦਾ ਗਠਨ