25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੜਕ ਹਾਦਸੇ ਵਿਚ ਨੌਜਵਾਨ ਮੋਟਰਸਾਇਕਲ ਸਵਾਰ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 25 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਸੁਨਾਮ-ਪਟਿਆਲਾ ਸੜਕ ਤੇ...

ਅਜੀਤ ਡੈਸਕ 25-08-2026

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 25 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਸੁਨਾਮ-ਪਟਿਆਲਾ ਸੜਕ ਤੇ ਮਹਿਲਾਂ ਚੌਂਕ ਨੇੜੇ ਹੋਏ ਹਾਦਸੇ ਵਿਚ ਇਕ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਹੈ। ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਨਾਂਅ ਦਾ ਇਕ ਨੌਜਵਾਨ ਮੋਟਰਸਾਇਕਲ ਤੇ ਇਕੱਲਾ ਹੀ ਸਵੇਰੇ ਕਰੀਬ ਛੇ ਕੁ ਵਜੇ ਪਿੰਡ ਮਹਿਲਾਂ ਆਪਣੇ ਘਰ ਤੋਂ ਸੁਨਾਮ ਜਾ ਰਿਹਾ ਸੀ।

ਇਸ ਦੌਰਾਨ ਸੁਨਾਮ-ਪਟਿਆਲਾ ਸੜਕ ਤੇ ਮਹਿਲਾਂ ਚੌਂਕ ਤੋਂ ਥੋੜੀ ਜਿਹੀ ਦੂਰ ਇਕ ਬੂਟਿਆਂ ਦੀ ਨਰਸਰੀ ਅੱਗੇ ਅੱਗਿਉਂ ਆ ਰਹੇ ਟਰੱਕ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਖੁਸ਼ਦੀਪ ਸਿੰਘ (18) ਪੁੱਤਰ ਬੇਅੰਤ ਸਿੰਘ ਵਾਸੀ ਮਹਿਲਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਟਰੱਕ ਚਾਲਕ ਗੁਰਦੀਪ ਸਿੰਘ ਵਾਸੀ ਪਿੰਡ ਰਾਮਪੁਰਾ (ਭਵਾਨੀਗੜ੍ਹ) ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਨੌਜਵਾਨ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
 

ਪਿਛਲੀ ਖ਼ਬਰ ਬਿਮਾਰ ਮਾਤਾ ਨੂੰ ਮਿਲਣ ਲਈ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ: ਮਨਦੀਪ ਕੌਰ ਸੰਧੂ ਅਗਲੀ ਖ਼ਬਰ ਐਕਟਿਵਾ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮਾਂ ਪੁੱਤਰ ਜਖ਼ਮੀ