ਰਾਏਕੋਟ (ਲੁਧਿਆਣਾ), 26 ਅਗਸਤ (ਸੁਸ਼ੀਲ) - ਨੇੜਲੇ ਪਿੰਡ ਬੱਸੀਆਂ ਵਿਖੇ ਵਾਪਰੀ ਇਕ ਦਰਦਨਾਕ ਘਟਨਾਂ ਵਿਚ ਬੀਤੀ ਰਾਤ ਇਕ ਸੱਪ ਵਲੋਂ ਭੈਣ–ਭਰਾ ਨੂੰ ਡੰਗਣ ਨਾਲ ਇਕ ਛੋਟੀ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਉਸ ਦਾ ਭਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੱਸੀਆਂ ਵਿਖੇ ਉੱਪਲਾਂ ਪੱਤੀ ਵਿਖੇ ਰਹਿੰਦੇ ਇਕ ਦਲਿਤ ਗਰੀਬ ਪਰਿਵਾਰ ’ਤੇ ਉਸ ਸਮੇਂ ਕਹਿਰ ਟੁੱਟ ਪਿਆ, ਜਦ ਲੰਘੀ ਰਾਤ ਘਰ ਦੇ ਵਿਹੜੇ ਵਿਚ ਸੁੱਤੇ ਪਏ ਪਰਿਵਾਰ ਦੇ ਦੋ ਬੱਚਿਆਂ ਨੂੰ ਇਕ ਜ਼ਹਿਰੀਲੇ ਸੱਪ ਵਲੋਂ ਡੰਗ ਲਿਆ ਗਿਆ। ਜਿਸ ਕਾਰਨ ਛੋਟੀ ਭੈਣ ਦੀ ਮੌਤ ਹੋ ਗਈ, ਜਦਕਿ ਭਰਾ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਇਲਾਜ ਅਧੀਨ ਹੈ। ਇਸ ਘਟਨਾਂ ਤੋਂ ਬਾਅਦ ਜਿੱਥੇ ਪਰਿਵਾਰ ਸਦਮੇ ਵਿਚ ਹੈ ਉੱਥੇ ਪਿੰਡ ਵਿਚ ਸੋਗ ਦਾ ਮਾਹੌਲ ਹੈੈ।
ਤਾਜ਼ਾ ਖ਼ਬਰਾਂ
Free
ਸੱਪ ਨੇ ਭੈਣ-ਭਰਾ ਨੂੰ ਡੰਗਿਆ, ਭੈਣ ਦੀ ਮੌਤ-ਭਰਾ ਗੰਭੀਰ
ਰਾਏਕੋਟ (ਲੁਧਿਆਣਾ), 26 ਅਗਸਤ (ਸੁਸ਼ੀਲ) - ਨੇੜਲੇ ਪਿੰਡ ਬੱਸੀਆਂ ਵਿਖੇ ਵਾਪਰੀ ਇਕ ਦਰਦਨਾਕ ਘਟਨਾਂ ਵਿਚ ਬੀਤੀ ਰਾਤ ਇਕ ਸੱਪ ਵਲੋਂ ਭੈਣ–ਭਰਾ ਨੂੰ ਡੰਗਣ ਨਾਲ ਇਕ ਛੋਟੀ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਉਸ ਦਾ ਭਰਾ ਹਸਪਤਾਲ...
ਅਜੀਤ ਡੈਸਕ
26-08-2026