27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਕਿਸ਼ਨਗੜ੍ਹ ਚੌਂਕ 'ਚ ਪੁਲਿਸ ਚੌਂਕੀ ਦੇ ਇੰਚਾਰਜ ਖ਼ਿਲਾਫ਼ ਧਰਨਾ ਪ੍ਰਦਰਸ਼ਨ 28 ਅਗਸਤ ਨੂੰ 11 ਵਜੇ ਤੋਂ

ਕਿਸ਼ਨਗੜ੍ਹ (ਜਲੰਧਰ) 27 ਅਗਸਤ (ਹੁਸਨ ਲਾਲ) - ਬੀਤੇ ਦਿਨੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਨੇ ਬਤੌਰ ਚੌਂਕੀ ਇੰਚਾਰਜ ਵਜੋਂ ਅਹੁਦਾ ਸੰਭਾਲਿਆ ਸੀ। ਲੇਕਿਨ ਅਹੁਦਾ ਸੰਭਾਲਣ ਉਪਰੰਤ ਹੀ ਅੰਬੇਡਕਰ ਸੈਨਾ ਪੰਜਾਬ ਵਲੋਂ ਚੌਂਕੀ ਇੰਚਾਰਜ...

ਅਜੀਤ ਡੈਸਕ 27-08-2026

ਕਿਸ਼ਨਗੜ੍ਹ (ਜਲੰਧਰ) 27 ਅਗਸਤ (ਹੁਸਨ ਲਾਲ) - ਬੀਤੇ ਦਿਨੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਨੇ ਬਤੌਰ ਚੌਂਕੀ ਇੰਚਾਰਜ ਵਜੋਂ ਅਹੁਦਾ ਸੰਭਾਲਿਆ ਸੀ। ਲੇਕਿਨ ਅਹੁਦਾ ਸੰਭਾਲਣ ਉਪਰੰਤ ਹੀ ਅੰਬੇਡਕਰ ਸੈਨਾ ਪੰਜਾਬ ਵਲੋਂ ਚੌਂਕੀ ਇੰਚਾਰਜ ਖ਼ਿਲਾਫ਼ ਵਿਰੋਧ ਦਰਜ ਕੀਤਾ ਗਿਆ, ਜਿਸ ਦੇ ਫਲਸਰੂਪ ਉਨ੍ਹਾਂ ਬੀਤੇ ਦਿਨ ਹੀ ਪੋਸਟ ਪਾ ਕੇ 28 ਅਗਸਤ ਨੂੰ ਚੌਂਕੀ ਇੰਚਾਰਜ ਨੂੰ ਬਦਲਣ ਲਈ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ ਲੇਕਿਨ ਪੁਲਿਸ ਪ੍ਰਸ਼ਾਸਨ ਵਲੋਂ ਇਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਜਿਸ ਕਾਰਨ 28 ਅਗਸਤ ਨੂੰ 11 ਵਜੇ ਵਜੇ ਕਿਸ਼ਨਗੜ੍ਹ ਚੌਂਕ ਵਿਚ ਅੰਬੇਡਕਰ ਸੈਨਾ ਪੰਜਾਬ ਵਲੋਂ ਵੱਡੇ ਪੱਧਰ 'ਤੇ ਕਿਸ਼ਨਗੜ੍ਹ ਚੌਂਕ ਵਿਚ ਜਲੰਧਰ- ਪਠਾਨਕੋਟ ਹਾਈਵੇ ਬੰਦ ਕਰਕੇ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਨੂੰ ਬਦਲਣ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਪਿਛਲੀ ਖ਼ਬਰ ਭਾਰਤੀ ਹਵਾਈ ਸੈਨਾ ਦਾ ਇਕ ਹੋਰ ਜਹਾਜ਼ ਰਾਹਤ ਸਮੱਗਰੀ ਨਾਲ ਕੱਲ੍ਹ ਨਿਪਾਲ ਲਈ ਰਵਾਨਾ ਹੋਣ ਦੀ ਉਮੀਦ - ਰੱਖਿਆ ਅਧਿਕਾਰੀ ਅਗਲੀ ਖ਼ਬਰ ਮਾਂ ਬੋਲੀ ਪੰਜਾਬੀ ਆਪਣੇ ਘਰ ਵਿਚ ਵੀ ਹੋਈ ਪਰਾਈ, ਬੱਲੂਆਣਾ ਦੇ ਰੇਲਵੇ ਸਟੇਸ਼ਨ ਤੇ ਪੰਜਾਬੀ ਚ ਪਿੰਡ ਦੇ ਨਾਂਅ ਦੇ ਬੋਰਡਾਂ...