ਕਪੂਰਥਲਾ, 29 ਅਗਸਤ (ਅਮਨਜੋਤ ਸਿੰਘ ਵਾਲੀਆ)- ਪਿੰਡ ਫੂਲੇਵਾਲ ਵਿਖੇ ਸਟੂਡੀਓ ਫਾਰਮ ਹਾਊਸ ਵਿਚ ਕੰਮ ਕਰਦੇ ਇਕ ਵਿਅਕਤੀ ਨੂੰ ਅਚਾਨਕ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਫੂਲੇਵਾਲ ਜੋ ਕਿ ਪਿੰਡ ਵਿਚ ਇਕ ਸਟੂਡੀਓ ਫਾਰਮ ਹਾਊਸ ਵਿਚ ਕੰਮ ਕਰਦਾ ਸੀ ਜਿਸਨੂੰ ਅੱਜ ਕੰਮ ਕਰਦੇ ਸਮੇਂ ਅਚਾਨਕ ਕਰੰਟ ਲੱਗ ਗਿਆ।
ਜਿਸਦੇ ਸਾਥੀਆਂ ਵਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਜਿੱਥੇ ਡਿਊਟੀ ਡਾ. ਕਰਨਪ੍ਰੀਤ ਸਿੰਘ ਵਲੋਂ ਜਾਂਚ ਉਪਰੰਤ ਉਸਨੂੰ ਮਿ੍ਤਕ ਐਲਾਨ ਦਿੱਤਾ ਗਿਆ। ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।