30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜੇਕਰ ਸਰਕਾਰੀ ਮੁਲਾਜ਼ਮ ਸੰਪਰਕ ਕਰਦੇ ਹਨ, ਤਾਂ ਸਰਕਾਰ ਨੂੰ ਜ਼ਰੂਰ ਕਹਾਂਗਾ- ਰਾਜਪਾਲ

ਲੁਧਿਆਣਾ, 30 ਅਗਸਤ (ਰੂਪੇਸ਼ ਕੁਮਾਰ)- ਪੰਜਾਬ ਵਿਚ ਸਰਕਾਰੀ ਮੁਲਾਜ਼ਮਾਂ ਵਲੋਂ ਕੀਤੇ ਜਾ ਰਹੇ ਸੰਘਰਸ਼...

ਅਜੀਤ ਡੈਸਕ 30-08-2026

ਲੁਧਿਆਣਾ, 30 ਅਗਸਤ (ਰੂਪੇਸ਼ ਕੁਮਾਰ)- ਪੰਜਾਬ ਵਿਚ ਸਰਕਾਰੀ ਮੁਲਾਜ਼ਮਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿਚਾਲੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੱਡਾ ਬਿਆਨ ਦਿੱਤਾ ਹੈ। ਕਟਾਰੀਆ ਨੇ ਕਿਹਾ ਕਿ ਭਾਵੇ ਸਰਕਾਰ ਤੇ ਮੁਲਾਜ਼ਮਾਂ ਦੇ ਵਿਚ ਦਾ ਮਾਮਲਾ ਹੈ, ਲੇਕਿਨ ਜੇਕਰ ਮੁਲਾਜ਼ਮ ਉਨ੍ਹਾਂ ਨਾਲ ਸੰਪਰਕ ਕਰਦੇ ਹਨ, ਤਾਂ ਉਹ ਇਸ ਸੰਬੰਧੀ ਸਰਕਾਰ ਨੂੰ ਕਹਿਣਗੇ। ਹਾਲਾਂਕਿ ਰਾਜਪਾਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਚੋਣਾਂ ਵੇਲੇ ਅਕਸਰ ਅਜਿਹੇ ਹਾਲਾਤ ਬਣਦੇ ਹਨ।

ਕਟਾਰੀਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਵਲੋਂ ਆਯੋਜਿਤ ਇਕ ਸਮਾਗਮ 'ਚ ਪਹੁੰਚੇ ਸਨ। ਇਸ ਮੌਕੇ ਰਾਜਪਾਲ ਨੇ ਸਾਹਨੀ ਵਲੋਂ ਨੌਜਵਾਨਾਂ ਵਿਚ ਹੁਨਰ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਸ਼ਿਆਂ ਨੂੰ ਲੈ ਕੇ ਸਾਂਝੇ ਪੱਧਰ ਤੇ ਉਦਮ ਕੀਤੇ ਜਾਣ ਦੀ ਲੋੜ ਉੱਪਰ ਵੀ ਜ਼ੋਰ ਦਿੱਤਾ।

ਪਿਛਲੀ ਖ਼ਬਰ ਬਿਆਸ ਵਿਚ ਲੱਗਾ ਭਾਰੀ ਟਰੈਫਿਕ ਜਾਮ, ਪਿਛਲੇ ਚਾਰ ਤੋਂ ਪੰਜ ਘੰਟਿਆਂ ਵਿਚ ਨਹੀਂ ਖੁੱਲਿਆ ਜਾਮ ਅਗਲੀ ਖ਼ਬਰ ਪਹਿਲਵਾਨ ਜੱਸਾ ਪੱਟੀ ਨੇ ਦਿੱਤਾ ਅਸਤੀਫ਼ਾ