02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੇਂਦਰੀ ਜੇਲ੍ਹ ਵਿਚ ਬੰਦੀ ਨੇ ਆਪਣਾ ਗਲ੍ਹਾ ਵੱਡਿਆ, ਹਾਲਤ ਗੰਭੀਰ

ਲੁਧਿਆਣਾ, 2 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਬੁੱਧਵਾਰ ਨੂੰ ਲੁਧਿਆਣਾ ਸੈਂਟਰਲ ਜੇਲ੍ਹ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਕੈਦੀ ਨੇ ਕਥਿਤ ਤੌਰ 'ਤੇ ਤਿੱਖੀ ਚੀਜ਼ ਨਾਲ ਆਪਣਾ ਗਲ੍ਹਾ ਵੱਢ ਕੇ ਖੁਦਕੁਸ਼ੀ...

ਅਜੀਤ ਡੈਸਕ 02-09-2026

ਲੁਧਿਆਣਾ, 2 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਬੁੱਧਵਾਰ ਨੂੰ ਲੁਧਿਆਣਾ ਸੈਂਟਰਲ ਜੇਲ੍ਹ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਕੈਦੀ ਨੇ ਕਥਿਤ ਤੌਰ 'ਤੇ ਤਿੱਖੀ ਚੀਜ਼ ਨਾਲ ਆਪਣਾ ਗਲ੍ਹਾ ਵੱਢ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਸ਼ੁਰੂ ਵਿਚ ਉਸਨੂੰ ਜੇਲ੍ਹ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜ਼ਖਮੀ ਬੰਦੀ ਹੀਰਾ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ।ਅਧਿਕਾਰੀਆਂ ਨੇ ਕਿਹਾ ਕਿ ਹੀਰਾ ਪਹਿਲਾਂ ਪਟਿਆਲਾ ਜੇਲ੍ਹ ਵਿਚ ਬੰਦ ਸੀ ਅਤੇ ਬਾਅਦ ਵਿਚ ਉਸਨੂੰ ਲੁਧਿਆਣਾ ਸੈਂਟਰਲ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਜੇਲ੍ਹ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਉਕਤ ਕਥਿਤ ਦੋਸ਼ੀ ਜੇਲ੍ਹ ਵਿਚ ਤੇਜ਼ਧਾਰ ਹਥਿਆਰ ਲਿਜਾਉਣ ਵਿਚ ਕਿਵੇਂ ਸਫਲ ਹੋਇਆ।

ਅਗਲੀ ਖ਼ਬਰ ਨਹੀਂ ਰਹੇ ਬਜ਼ੁਰਗ ਸ਼ਾਇਰ ਸ਼ੰਕਰ ਸਿੰਘ ਪਰਵਾਨਾ