ਕਪੂਰਥਲਾ, 3 ਸਤੰਬਰ (ਅਮਨਜੋਤ ਸਿੰਘ ਵਾਲੀਆ)- ਥਾਣਾ ਸਿਟੀ ਦੇ ਬਾਹਰ ਇਕ ਆਵਾਰਾ ਕੁੱਤੇ ਨੇ ਚਾਰ ਵਿਅਕਤੀਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾ. ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਜੈਰਾਮ ਪੁੱਤਰ ਰਾਮ ਸੀਤਾ ਵਾਸੀ ਮੁਹੱਲਾ ਸੰਤਪੁਰਾ, ਜਸ਼ਨ ਪੁੱਤਰ ਸ਼ੰਕਰ ਵਾਸੀ ਅਸ਼ੋਕ ਵਿਹਾਰ, ਨਵਦੀਪ ਪੁੱਤਰ ਜਸਵਿੰਦਰ ਵਾਸੀ ਅਸ਼ੋਕ ਵਿਹਾਰ, ਵਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੁਹੱਲਾ ਖ਼ਜ਼ਾਨਚੀਆਂ, ਜਿਨ੍ਹਾਂ ਨੂੰ ਥਾਣਾ ਸਿਟੀ ਦੇ ਮੂਹਰੇ ਇਕ ਆਵਾਰਾ ਕੁੱਤੇ ਨੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਦਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਕੁੱਤੇ ਕੱਟਣ ਦੇ ਟੀਕੇ ਲਗਾ ਕੇ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਪੀੜਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਆਵਾਰਾ ਕੁੱਤਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਹੋਰ ਕਿਸੇ ਦਾ ਨੁਕਸਾਨ ਨਾ ਹੋ ਸਕੇ।
ਤਾਜ਼ਾ ਖ਼ਬਰਾਂ
Free
ਆਵਾਰਾ ਕੁੱਤੇ ਨੇ ਹਮਲਾ ਕਰਕੇ ਚਾਰ ਵਿਅਕਤੀਆਂ ਨੂੰ ਕੀਤਾ ਜ਼ਖ਼ਮੀ
ਕਪੂਰਥਲਾ, 3 ਸਤੰਬਰ (ਅਮਨਜੋਤ ਸਿੰਘ ਵਾਲੀਆ)- ਥਾਣਾ ਸਿਟੀ ਦੇ ਬਾਹਰ ਇਕ ਆਵਾਰਾ ਕੁੱਤੇ ਨੇ ਚਾਰ ਵਿਅਕਤੀਆਂ...
ਅਜੀਤ ਡੈਸਕ
03-09-2026