03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਡੀ.ਏ. ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ, 'ਪੰਜਾਬ ਦੇ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਤਨਖਾਹ ਦਿੱਤੀ ਜਾ ਰਹੀ'

ਚੰਡੀਗੜ੍ਹ, 3 ਅਗਸਤ- ਡੀ.ਏ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ...

ਅਜੀਤ ਡੈਸਕ 03-09-2026

ਚੰਡੀਗੜ੍ਹ, 3 ਅਗਸਤ- ਡੀ.ਏ. ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਦੇਸ਼ ਵਿਚ ਸਭ ਤੋਂ ਵੱਧ ਤਨਖਾਹ ਮਿਲ ਰਹੀ ਹੈ। ਸਰਕਾਰ ਮੁਤਾਬਕ ਮੁਲਾਜ਼ਮਾਂ ਨੂੰ ਬੇਸਿਕ ਪੇਅ ਦੇ ਨਾਲ ਡੀ.ਏ. ਵੀ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਸੈਲਰੀ ਦੀ ਤੁਲਨਾ ਕਿਸੇ ਵੀ ਹੋਰ ਸੂਬੇ ਨਾਲ ਕੀਤੀ ਜਾ ਸਕਦੀ ਹੈ।

ਸਰਕਾਰ ਨੇ ਦਾਅਵਾ ਕੀਤਾ ਕਿ ਗੁਜਰਾਤ ਦੇ ਮੁਲਾਜ਼ਮਾਂ ਨੂੰ ਪੰਜਾਬ ਦੇ ਮੁਕਾਬਲੇ 28 ਫੀਸਦੀ ਘੱਟ ਤਨਖਾਹ ਮਿਲ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਕੁੱਲ ਰੈਵਨਿਊ ਦਾ 51 ਫੀਸਦੀ ਹਿੱਸਾ ਮੁਲਾਜ਼ਮਾਂ ’ਤੇ ਖ਼ਰਚ ਹੋ ਰਿਹਾ ਹੈ ਅਤੇ 4500 ਕਰੋੜ ਤੋਂ ਵੱਧ ਰਕਮ ਮੁਲਾਜ਼ਮਾਂ ਦੇ ਖਾਤਿਆਂ ਵਿਚ ਜਾ ਰਹੀ ਹੈ।

ਪਿਛਲੀ ਖ਼ਬਰ ਮਾਵਾਂ-ਧੀਆਂ ਦੇ ਸਨਮਾਨ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਮਾਨ ਦੇ ਹਿੱਸੇ ਆਈ- ਤਲਬੀਰ ਗਿੱਲ ਅਗਲੀ ਖ਼ਬਰ ਹਾਈਕੋਰਟ ਦੇ ਭਰੋਸੇ ਮਗਰੋਂ ਵੀ ਰੂਟਾਂ ’ਤੇ ਪਰਮਿਟ ਅਰਜ਼ੀਆਂ, ਸਹਿਕਾਰੀ ਸੁਸਾਇਟੀਆਂ ਨੇ ਚੁੱਕੇ ਸਵਾਲ