10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ਼੍ਰੋਮਣੀ ਅਕਾਲੀ ਦਲ (ਬ) ਪ੍ਰਤੀ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਹੋਣ ਦੀ ਲੋੜ - ਸੁਖਬੀਰ ਸਿੰਘ ਬਾਦਲ

ਮੁੱਲਾਂਪੁਰ ਗਰੀਬਦਾਸ/ਖਰੜ, 10 ਸਤੰਬਰ (ਦਿਲਬਰ ਸਿੰਘ ਖੈਰਪੁਰ/ਤਰਸੇਮ ਜੰਡਪੁਰੀ)- ''ਸ਼੍ਰੋਮਣੀ ਅਕਾਲੀ ਦਲ (ਬ) ਕੋਈ ਮਾਮੂਲੀ ਪਾਰਟੀ...

ਅਜੀਤ ਡੈਸਕ 10-09-2026

ਮੁੱਲਾਂਪੁਰ ਗਰੀਬਦਾਸ/ਖਰੜ, 10 ਸਤੰਬਰ (ਦਿਲਬਰ ਸਿੰਘ ਖੈਰਪੁਰ/ਤਰਸੇਮ ਜੰਡਪੁਰੀ)- ''ਸ਼੍ਰੋਮਣੀ ਅਕਾਲੀ ਦਲ (ਬ) ਕੋਈ ਮਾਮੂਲੀ ਪਾਰਟੀ ਨਹੀਂ, ਇਹ ਪੰਥ ਤੇ ਪੰਜਾਬ ਦੀ ਚੜਦੀਕਲਾ ਲਈ ਲੜੇ ਗਏ ਸੰਘਰਸ਼ਾਂ ਵਿਚੋਂ ਪੈਦਾ ਹੋਈ ਤੇ ਕਈ ਸਾਲਾਂ ਦੇ ਪੈਂਡੇ ਤੈਅ ਕਰਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਇਕੋ ਇਕ ਖੇਤਰੀ ਪਾਰਟੀ ਹੈ।'' ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਦਿਆਂ ਆਮ ਆਦਮੀ ਪਾਰਟੀ ਦਾ ਨਾਂ ਲਏ ਬਿਨ੍ਹਾਂ ਆਖਿਆ ਕਿ ਜਿਹੜੀ ਪਾਰਟੀ ਤੇ ਇਸ ਦੇ ਆਗੂ ਰਾਤੋ ਰਾਤ ਬਣੇ ਹੋਣ ਉਸ ਤੋਂ ਵਿਕਾਸ ਤੇ ਲੋਕਾਂ ਦੀ ਭਲਾਈ ਦੀ ਕੋਈ ਆਸ ਉਮੀਦ ਨਹੀਂ ਰੱਖਣੀ ਚਾਹੀਦੀ।

ਹਲਕਾ ਖਰੜ ਦੇ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਪਿੰਡ ਪਲਹੇੜੀ (ਨਿਊ ਚੰਡੀਗੜ੍ਹ) ਵਿਖੇ ਹੋਈ ਪੰਜਾਬ ਬਚਾਓ ਰੈਲੀ ਦੇ ਠਾਠਾਂ ਮਾਰਦੇ ਇਕੱਠ ਤੋਂ ਬਾਗੋ ਬਾਗ ਹੁੰਦਿਆਂ ਬਾਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਰੈਲੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਨਵਾਂ ਇਤਿਹਾਸ ਸਿਰਜੇਗੀ। ਪਾਰਟੀ ਪ੍ਰਤੀ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਨਿੰਦਾ ਕੀਤੀ। 

ਇਸੇ ਦੌਰਾਨ  ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਸੀਨੀਅਰ ਆਗੂ ਐਨ. ਕੇ. ਸ਼ਰਮਾ, ਸਰਬਜੀਤ ਸਿੰਘ ਝਿੰਜਰ ਨੇ ਆਪਣੇ ਸੰਬੋਧਨ ਵਿਚ ਹਲਕਾ ਖਰੜ ਵਿਚ ਹੋਈ ਪੰਜਾਬ ਬਚਾਓ ਰੈਲੀ 'ਚ ਲੋਕਾਂ ਦਾ ਭਰਵਾਂ ਇਕੱਠ ਵੇਖਕੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਲੋਕਾਂ ਦਾ ਘਰੋ‌‌ ਘਰੀ ਚਾਅ ਉਤਸ਼ਾਹ ਨਾਲ ਪੁੱਜਣਾ ਪੰਜਾਬ ਦੇ ਚੰਗੇ ਭਵਿੱਖ ਲਈ ਸ਼ੁਭ ਸੰਕੇਤ ਹੈ। 

ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਆਪਣੇ ਸੰਬੋਧਨ ਵਿਚ ਜਿਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਰੈਲੀ ਵਿਚ ਹੁੰਮ ਹੁੰਮਾ ਕੇ ਪੁੱਜੇ ਹਲਕਾ ਵਾਸੀਆਂ ਦਾ ਧੰਨਵਾਦ ਪ੍ਰਗਟ ਕੀਤਾ। ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਐਸ. ਸੀ. ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਿਆਮ ਲਾਲ ਗੁੜਾ, ਦਿਲਬਾਗ ਸਿੰਘ ਮੀਆਂਪੁਰ, ਹਰਦੀਪ ਸਿੰਘ ਖਿਜ਼ਰਾਬਾਦ, ਗੁਰਧਿਆਨ ਸਿੰਘ ਕਰੋਰਾਂ, ਯੂਥ ਆਗੂ ਲਕੀ ਬਜੀਦਪੁਰ, ਕਮਲਜੀਤ ਸਿੰਘ ਕਲੇਰ, ਜਸਵਿੰਦਰ ਸਿੰਘ ਸ਼ਿੰਦਾ ਤੇ ਹੋਰ ਆਗੂ ਤੇ ਵਰਕਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ‌। 

 

ਪਿਛਲੀ ਖ਼ਬਰ ਮਾਨਾਂਵਾਲਾ ਦੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਅਦਾਲਤ ਵਲੋਂ ਰਾਬੜੀ ਦੇਵੀ, ਤੇਜਸਵੀ ਯਾਦਵ, ਲਾਲੂ ਪ੍ਰਸਾਦ ਯਾਦਵ ਸਮੇਤ ਹੋਰਨਾਂ ਵਿਰੁੱਧ ਮਨੀ ਲਾਂਡਰਿੰਗ ਅਪਰਾਧਾਂ ਲਈ ਦੋਸ਼...