ਚੰਡੀਗੜ੍ਹ, 10 ਸਤੰਬਰ- ਕਾਂਗਰਸ ਦੇ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਅਸੀਂ ਅੱਜ ਰਾਜਪਾਲ ਨੂੰ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਅਤੇ ਸੂਬਾ ਸਰਕਾਰ ਵੱਲੋਂ ਗੈਂਗਸਟਰਾਂ ਨੂੰ ਦਿੱਤੀ ਜਾ ਰਹੀ ਸਰਪ੍ਰਸਤੀ ਦੇ ਮੁੱਦੇ 'ਤੇ ਮਿਲੇ ਸੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਸਾਡੇ ਰੋਸ ਪ੍ਰਗਟਾਉਣ ਦੇ ਅਧਿਕਾਰ ਨੂੰ ਖੋਹ ਰਹੀ ਹੈ। ਅੱਜ ਕਿਸੇ ਪਾਸੇ ਲੋਕਤੰਤਰ ਨਹੀਂ ਦਿਖ ਰਿਹਾ। ਗੁਲਜ਼ਾਰ ਨਾਮ ਦੇ ਇਕ ਵਿਅਕਤੀ ਨੇ ਨਸ਼ਿਆਂ ਦਾ ਮੁੱਦਾ ਉਠਾਇਆ ਪਰ ਉਸ ਦੇ ਘਰ ਪੁਲਿਸ ਪਹੁੰਚ ਗਈ। ਉਸ ਦੇ ਪੁੱਤਰ ਨੂੰ ਆਪਣੇ ਪਿਤਾ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਵੀ ਨਹੀਂ ਮਿਲਿਆ। ਰਾਹੁਲ ਗਾਂਧੀ ਨੇ ਦਲਿਤ ਪਰਿਵਾਰ ਦੇ ਦਰਦ ਨੂੰ ਸਮਝਿਆ ਹੈ।