13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜਾਡਲਾ ਖੇਤਰਵ ਵਿਚ ਵਰ੍ਹਿਆ ਮੀਂਹ, ਗਰਮੀ ਤੇ ਹੁੰਮਸ ਤੋਂ ਮਿਲੀ ਰਾਹਤ

ਜਾਡਲਾ (ਨਵਾਂਸ਼ਹਿਰ), 13 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)- ਲੰਮੇ ਸਮੇਂ ਤੋਂ ਮੀਂਹ ਦੀ ਉਡੀਕ ਕਰ ਰਹੇ ਨਵਾਂਸ਼ਹਿਰ-ਬਲਾਚੌਰ...

ਅਜੀਤ ਡੈਸਕ 13-09-2026

ਜਾਡਲਾ (ਨਵਾਂਸ਼ਹਿਰ), 13 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)- ਲੰਮੇ ਸਮੇਂ ਤੋਂ ਮੀਂਹ ਦੀ ਉਡੀਕ ਕਰ ਰਹੇ ਨਵਾਂਸ਼ਹਿਰ-ਬਲਾਚੌਰ ਸਮੇਤ ਜਾਡਲਾ ਖੇਤਰ ਵਿਚ ਅੱਜ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਵੱਡੀ ਰਾਹਤ ਦਿਵਾਈ। ਦੁਪਹਿਰ ਸਮੇਂ ਅਚਾਨਕ ਵਰ੍ਹੇ ਮੀਂਹ ਨਾਲ ਮੌਸਮ ਦਾ ਮਿਜ਼ਾਜ ਬਦਲ ਗਿਆ ਅਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਵਾਤਾਵਰਨ ਸੁਹਾਵਣਾ ਹੋ ਗਿਆ।

ਮੀਂਹ ਪੈਣ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਉੱਥੇ ਖੇਤਾਂ ਵਿਚ ਵੀ ਰੌਣਕ ਪਰਤ ਆਈ। ਕਿਸਾਨਾਂ ਨੇ ਮੀਂਹ ਨੂੰ ਝੋਨੇ ਸਮੇਤ ਹੋਰ ਫ਼ਸਲਾਂ ਲਈ ਲਾਹੇਵੰਦ ਦੱਸਿਆ। ਲੰਮੇ ਸਮੇਂ ਤੋਂ ਪੈ ਰਹੀ ਗਰਮੀ ਕਾਰਨ ਫ਼ਸਲਾਂ ਨੂੰ ਪਾਣੀ ਦੀ ਵਧੇਰੇ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਕਾਰਨ ਅੱਜ ਦੀ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਖੁਸ਼ੀ ਲਿਆ ਦਿੱਤੀ।

ਬਾਰਿਸ਼ ਦੌਰਾਨ ਸੜਕਾਂ ’ਤੇ ਆਵਾਜਾਈ ਕੁਝ ਸਮੇਂ ਲਈ ਮੱਠੀ ਰਹੀ, ਜਦਕਿ ਪਿੰਡਾਂ ਵਿਚ ਬੱਚੇ ਤੇ ਲੋਕ ਮੀਂਹ ਦਾ ਆਨੰਦ ਮਾਣਦੇ ਨਜ਼ਰ ਆਏ। ਮੀਂਹ ਮਗਰੋਂ ਸਮੁੱਚੇ ਖੇਤਰ ਦਾ ਮੌਸਮ ਖੁਸ਼ਗਵਾਰ ਹੋ ਗਿਆ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਛੱਡ ਕੇ 40 ਪਰਿਵਾਰ 'ਆਪ’ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਲੁਧਿਆਣਾ ਵਿਚ ਐਨ.ਜੀ.ਟੀ.ਐਫ. ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਦੋ ਬਦਮਾਸ਼ ਢੇਰ