13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬ੍ਰਿਕਸ ਨੂੰ ਰਾਸ਼ਟਰੀ ਮੁਦਰਾਵਾਂ ’ਚ ਕਰਨਾ ਚਾਹੀਦਾ ਵਪਾਰ ਦਾ ਵਿਸਤਾਰ-ਈਰਾਨੀ ਰਾਸ਼ਟਰਪਤੀ

ਨਵੀਂ ਦਿੱਲੀ, 13 ਸਤੰਬਰ (ਪੀ.ਟੀ.ਆਈ.)-ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਬ੍ਰਿਕਸ ਨੂੰ ਰਾਸ਼ਟਰੀ ਮੁਦਰਾਵਾਂ ’ਚ ਵਪਾਰ ਦਾ ਵਿਸਥਾਰ ਕਰਨਾ ਚਾਹੀਦਾ ਹੈ ਤੇ ਇਕ ਸਮਾਵੇਸ਼ੀ ਵਿਸ਼ਵ ਆਰਥਿਕ ਢਾਂਚੇ ਵੱਲ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਮੌਜੂਦਾ ...

ਅਜੀਤ ਡੈਸਕ 14-09-2026

ਨਵੀਂ ਦਿੱਲੀ, 13 ਸਤੰਬਰ (ਪੀ.ਟੀ.ਆਈ.)-ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਬ੍ਰਿਕਸ ਨੂੰ ਰਾਸ਼ਟਰੀ ਮੁਦਰਾਵਾਂ ’ਚ ਵਪਾਰ ਦਾ ਵਿਸਥਾਰ ਕਰਨਾ ਚਾਹੀਦਾ ਹੈ ਤੇ ਇਕ ਸਮਾਵੇਸ਼ੀ ਵਿਸ਼ਵ ਆਰਥਿਕ ਢਾਂਚੇ ਵੱਲ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਮੌਜੂਦਾ ਵਿੱਤੀ ਤੇ ਵਪਾਰਕ ਪ੍ਰਣਾਲੀਆਂ ’ਤੇ ਬਹੁਤ ਜ਼ਿਆਦਾ ਨਿਰਭਰਤਾ ਨੇ ਉੱਭਰਦੀਆਂ ਅਰਥਵਿਵਸਥਾਵਾਂ ਨੂੰ ਰਾਜਨੀਤਿਕ ਝਟਕਿਆਂ ਪ੍ਰਤੀ ਕਮਜ਼ੋਰ ਬਣਾ ਦਿੱਤਾ ਹੈ

। ਦੋ-ਰੋਜ਼ਾ ਬ੍ਰਿਕਸ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ, ਪੇਜ਼ੇਸ਼ਕੀਅਨ ਨੇ ਪੱਛਮੀ ਸ਼ਕਤੀਆਂ ’ਤੇ ਨਿਸ਼ਾਨਾ ਸਾਧਿਆ ਤੇ ‘ਇੱਕਪਾਸੜ ਪਾਬੰਦੀਆਂ’ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਵਿਸ਼ਵ ਭੋਜਨ ਸੁਰੱਖਿਆ ਤੇ ਲੋਕਾਂ ਦੀ ਭਲਾਈ ’ਤੇ ਸਿੱਧਾ ਅਸਰ ਪੈ ਰਿਹਾ ਹੈ। ਈਰਾਨੀ ਨੇਤਾ ਦੀ ਇਹ ਟਿੱਪਣੀ ਅਮਰੀਕਾ ਵੱਲੋਂ ਈਰਾਨ ’ਤੇ ਨਵੀਆਂ ਆਰਥਿਕ ਪਾਬੰਦੀਆਂ ਲਗਾਉਣ ਦੇ ਕੁਝ ਹਫ਼ਤਿਆਂ ਬਾਅਦ ਆਈ ਹੈ, ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਫੌਜੀ ਤਣਾਅਪੂਰਨ ਸਥਿਤੀ ਦੌਰਾਨ ਤਹਿਰਾਨ ਦੀ ਵਿੱਤੀ ਹਾਲਤ ’ਤੇ ਦਬਾਅ ਹੋਰ ਵਧ ਗਿਆ ਹੈ।

ਪਿਛਲੀ ਖ਼ਬਰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਗਾਇਆ ਕਿਸ਼ੋਰ ਕੁਮਾਰ ਦਾ ਗੀਤ ਅਗਲੀ ਖ਼ਬਰ ‘ਆਪ੍ਰੇਸ਼ਨ ਗਡੂਲ’ ਦੀ ਚੌਥੀ ਵਰ੍ਹੇਗੰਢ ’ਤੇ ਕਰਨਲ ਮਨਪ੍ਰੀਤ ਸਿੰਘ ਤੇ ਤਿੰਨ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ