16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਘਰ ਵਿਚ ਵੱਡੇ ਪੱਧਰ ’ਤੇ ਚੱਲ ਰਿਹਾ ਸੀ ਸੱਟੇ ਦਾ ਕਾਰੋਬਾਰ, ਦਰਜਨ ਦੇ ਕਰੀਬ ਕਾਬੂ

ਡੇਰਾਬੱਸੀ (ਮੁਹਾਲੀ), 16 ਸਤੰਬਰ (ਗੁਰਮੀਤ ਸਿੰਘ) - ਕੁਝ ਦਿਨ ਪਹਿਲਾਂ ਡੇਰਾਬੱਸੀ ਥਾਣੇ ਦੇ ਥਾਣਾ ਮੁਖੀ ਵਜੋਂ ਤਾਇਨਾਤ ਹੋਏ ਇੰਸਪੈਕਟਰ ਬਲਵਿੰਦਰ ਸਿੰਘ ਨੇ ਬੀਤੀ ਰਾਤ ਵੱਡੀ ਕਾਰਵਾਈ...

ਅਜੀਤ ਡੈਸਕ 16-09-2026

ਡੇਰਾਬੱਸੀ (ਮੁਹਾਲੀ), 16 ਸਤੰਬਰ (ਗੁਰਮੀਤ ਸਿੰਘ) - ਕੁਝ ਦਿਨ ਪਹਿਲਾਂ ਡੇਰਾਬੱਸੀ ਥਾਣੇ ਦੇ ਥਾਣਾ ਮੁਖੀ ਵਜੋਂ ਤਾਇਨਾਤ ਹੋਏ ਇੰਸਪੈਕਟਰ ਬਲਵਿੰਦਰ ਸਿੰਘ ਨੇ ਬੀਤੀ ਰਾਤ ਵੱਡੀ ਕਾਰਵਾਈ ਕਰਦਿਆਂ ਮੁਬਾਰਿਕਪੁਰ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਤ੍ਰਿਵੇਦੀ ਕੈਂਪ ਵਿਚ ਇਕ ਘਰ ’ਤੇ ਛਾਪਾ ਮਾਰਿਆ। ਸੂਤਰਾਂ ਅਨੁਸਾਰ ਘਰ ਵਿਚ ਵੱਡੇ ਪੱਧਰ ’ਤੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਸੀ। ਪੁਲਿਸ ਨੇ ਮੌਕੇ ਤੋਂ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਕਾਬੂ ਕਰਨ ਦੇ ਨਾਲ ਨਕਦੀ ਵੀ ਬਰਾਮਦ ਕੀਤੀ ਦੱਸੀ ਜਾ ਰਹੀ ਹੈ। ਕਰੀਬ ਦੋ ਘੰਟੇ ਚੱਲੀ ਕਾਰਵਾਈ ਦੌਰਾਨ ਪੁਲਿਸ ਪਾਰਟੀ ਮੌਕੇ ’ਤੇ ਮੌਜੂਦ ਰਹੀ। ਬਾਹਰ ਨਿਕਲਦੇ ਸਮੇਂ ਕੁਝ ਕਾਬੂ ਕੀਤੇ ਵਿਅਕਤੀਆਂ ਦੇ ਮੂੰਹ ਢਕੇ ਹੋਏ ਸਨ, ਜਦਕਿ ਕੁਝ ਨੂੰ ਹੈਲਮੇਟ ਪਵਾਏ ਗਏ ਸਨ। ਥਾਣਾ ਮੁਖੀ ਵਲੋ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਜਾਂ ਰਹੀ ਹੈ।

ਪਿਛਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ(ਬ) ਵਲੋਂ ਧਰਨੇ ਅਗਲੀ ਖ਼ਬਰ ਨੌਜਵਾਨ ਦੀ ਮਿਲੀ ਲਾਸ਼