17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸੜਕ ਹਾਦਸੇ ਵਿਚ ਨੋਜਵਾਨ ਦੀ ਮੌਤ

ਮਾਛੀਵਾੜਾ ਸਾਹਿਬ (ਲੁਧਿਆਣਾ), 17 ਸਤੰਬਰ (ਮਨੋਜ ਕੁਮਾਰ) - ਘਰੋਂ ਬੇਹੱਦ ਗਰੀਬ ਤੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮਿਹਨਤਕਸ਼...

ਅਜੀਤ ਡੈਸਕ 17-09-2026

ਮਾਛੀਵਾੜਾ ਸਾਹਿਬ (ਲੁਧਿਆਣਾ), 17 ਸਤੰਬਰ (ਮਨੋਜ ਕੁਮਾਰ) - ਘਰੋਂ ਬੇਹੱਦ ਗਰੀਬ ਤੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮਿਹਨਤਕਸ਼  ਨੌਜਵਾਨ ਇਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਸ਼ੇਰਪੁਰ ਬੇਟ ਦਾ ਨੌਜਵਾਨ ਮਨਜਿੰਦਰ ਸਿੰਘ ਜਿਸ ਦੀ  ਉਮਰ ਮਹਿਜ 21 ਸਾਲ ਸੀ, ਸਵੇਰੇ ਕਰੀਬ ਪੌਣੇ 8 ਵਜੇ ਪਿੰਡ ਹੰਬੋਵਾਲ ਬੇਟ ਵਿਖੇ ਪੈਟਰੋਲ ਪੰਪ 'ਤੇ ਰੋਜ਼ਾਨਾ ਦੀ ਤਰਾਂ ਕੰਮ ਕਰਨ ਜਾ ਰਿਹਾ ਸੀ। ਰਸਤੇ ਵਿਚ ਤੇਜ਼ ਰਫਤਾਰ ਬਲੈਰੋ ਗੱਡੀ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਨੌਜਵਾਨ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਨੌਜਵਾਨ ਦੀ ਮਾਤਾ ਪਹਿਲਾਂ ਹੀ ਆਪਣੇ ਪਤੀ ਦੀ ਮੌਤ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਗਈ ਸੀ ਤੇ ਇਹ ਦੂਸਰਾ ਸਦਮਾ ਲੱਗਣ ਕਾਰਨ ਮਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ। ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਜੋ ਬਲੈਰੋ ਗੱਡੀ ਚਲਾ ਰਹੇ ਸਨ, ਉਹ ਦੇਖਣ ਨੂੰ ਵਿਦਿਆਰਥੀ ਲੱਗ ਰਹੇ ਸਨ। ਗੱਡੀ ਜ਼ਿਆਦਾ ਸਪੀਡ ਹੋਣ ਕਾਰਨ ਚਾਲਕ ਸੰਤੁਲਨ ਗੁਆ ਬੈਠਾ, ਜਿਸ ਕਾਰਨ ਇਹ ਭਾਣਾ ਵਾਪਰ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੱਡੀ ਚਲਾਉਣ ਵਾਲੇ ਵੀ ਨਾਬਾਲਗ ਨਜ਼ਰ ਆ ਰਹੇ ਸਨ।  ਹੋ ਸਕਦਾ ਹੈ ਉਨ੍ਹਾਂ ਦਾ ਕੋਈ ਲਾਇਸੈਂਸ ਵੀ ਨਾ ਬਣਿਆ ਹੋਵੇ। ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਬਲੈਰੋ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ  ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਨਜਿੰਦਰ ਸਿੰਘ ਦੇ ਭਰਾ ਦੇ ਬਿਆਨਾਂ 'ਤੇ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪਿਛਲੀ ਖ਼ਬਰ ਲਾੜੇ ਦੇ ਕੱਪੜੇ ਲੈਣ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ, ਇਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਤੇ ਡਰਾਈਵਰ ਮੋਹਣ ਸਿੰਘ ਨੂੰ ਕੀਤਾ ਮੁਅੱਤਲ