17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਰੇਲਾਂ ਦਾ ਚੱਕਾ ਜਾਮ ਹੋਣ ਕਰਕੇ ਰੇਲ ਆਵਾਜਾਈ ਪ੍ਰਭਾਵਿਤ, ਯਾਤਰੀ ਪ੍ਰੇਸ਼ਾਨ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ ਅੱਜ ਵੱਖ-ਵੱਖ ਮੰਗਾਂ ਨੂੰ ਲੈ ਰੇਲਾਂ...

ਅਜੀਤ ਡੈਸਕ 17-09-2026

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ ਅੱਜ ਵੱਖ-ਵੱਖ ਮੰਗਾਂ ਨੂੰ ਲੈ ਰੇਲਾਂ ਦਾ ਚੱਕਾ ਜਾਮ ਕੀਤੇ ਜਾਣ ਕਾਰਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕੁੱਝ ਇਕ ਰੇਲਾਂ ਰੱਦ ਅਤੇ ਕੁੱਝ ਦੇਰੀ ਨਾਲ ਚੱਲਣਗੀਆਂ। ਜਿਸ ਕਰਕੇ ਸਟੇਸ਼ਨ ਵਿਖੇ ਵੱਡੀ ਗਿਣਤੀ ਵਿਚ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸ਼ਾਨੇ ਪੰਜਾਬ ਜੋ ਕਿ ਅੰਮ੍ਰਿਤਸਰ ਤੋਂ 3.10 ਦਿੱਲੀ ਰਵਾਨਾ ਹੁੰਦੀ ਹੈ, ਉਹ ਰੱਦ ਕਰ ਦਿੱਤੀ, ਕਿਉਂ ਕਿ ਉਹ ਦਿੱਲੀ ਤੋਂ ਅੰਮ੍ਰਿਤਸਰ ਨਹੀ ਆਈ।ਇਸ ਪ੍ਰਕਾਰ ਹੀ ਸ਼ਤਾਬਦੀ ਰੇਲ ਵੀ ਅੰਮ੍ਰਿਤਸਰ ਨਹੀਂ ਪਹੁੰਚੀ ਜਿਸ ਦਾ ਇਥੇ ਆਉਣ ਦਾ ਸਮਾਂ 1.30 ਵਜੇ ਦਾ ਹੈ। ਜੈ ਨਗਰ ਐਕਸਪਰੈਸ 1.10 ਵੀ ਦੇਰੀ ਨਾਲ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ।

ਪਿਛਲੀ ਖ਼ਬਰ ਨਕਾਬਪੋਸ਼ ਮੰਦਰ ਚੋਂ ਚਾਂਦੀ ਦੇ ਗਹਿਣੇ ਤੇ ਪੰਡਿਤ ਦੀ ਐਕਟਿਵਾ ਲੈ ਕੇ ਫਰਾਰ ਅਗਲੀ ਖ਼ਬਰ ਐਕਟਿਵਾ ਸਵਾਰ ਦੋ ਨੌਜਵਾਨ ਦਿਨ-ਦਿਹਾੜੇ 4 ਸਾਲ ਦੇ ਬੱਚੇ ਨੂੰ ਅਗਵਾ ਕਰ ਕੇ ਫ਼ਰਾਰ